
ਛੱਪੜ ਵਿੱਚੋਂ ਨਜ਼ਾਇਜ ਮਾਈਨਿੰਗ ਕਰ ਰਹੀ ਹੈ ਪਿੰਡ ਦੀ ਪੰਚਾਇਤ : ਜਥੇ:ਸਤਨਾਮ ਸਿੰਘ ਸੱਤਾ
Fri 11 Sep, 2020 0
ਚੋਹਲਾ ਸਾਹਿਬ 10 ਸਤੰਬਰ (oke/;a pktk)
ਸਥਾਨਕ ਕਸਬਾ ਚੋਹਲਾ ਸਾਹਿਬ ਦੀ ਮੌਜੂਦਾ ਪੰਚਾਇਤ ਪਿੰਡ ਦੇ ਛੱਪੜ ਦੀ ਕਥਿਤ ਤੌਰ ਤੇ ਨਜ਼ਾਇਜ ਮਾਈਨਿੰਗ ਕਰ ਰਹੀ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਸੰਮਤੀ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਜਥੇ: ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਪਿੰਡ ਦੀ ਫਿਰਨੀ ਦੇ ਬਾਹਰ ਬਾਬੇ ਮੁਲਾਇਮ ਸ਼ਾਹ ਦੇ ਨਜ਼ਦੀਕ ਬਣੇ ਛੱਪੜ ਦੀ ਡੂੰਘਾਈ ਪਹਿਲਾਂ ਹੀ ਬਹੁਤ ਸੀ ਪੰਚਾਇਤ ਵੱਲੋਂ ਹੋਰ ਛੱਪੜ ਡੂੰਘਾ ਕਰਕੇ ਕਿਸੇ ਦੁਰਘਟਨਾ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਲਿਖਤੀ ਦਰਖਾਸਤ ਬੀ.ਡੀ.ਓ.ਸਾਹਿਬ ਚੋਹਲਾ ਸਾਹਿਬ ਨੂੰ ਦਿੱਤੀ ਜਾ ਚੁੱਕੀ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਅੱਤ ਦੀ ਨਿਕੰਮੀ ਸਾਬਤ ਹੋਈ ਹੈ।ਪਿੰਡਾਂ ਦੇ ਵਿਕਾਸ ਰੁਕੇ ਹੋਏ ਹਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦਫਤਰਾਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਕਸਬਾ ਚੋਹਲਾ ਸਾਹਿਬ ਦਾ ਵਿਕਾਸ ਲਗਪਗ ਰੁਕਿਆ ਪਿਆ ਹੈ ਪਿੰਡ ਦਾ ਜੋ ਪਹਿਲਾਂ ਵਿਕਾਸ ਹੋ ਚੁੱਕਾ ਹੈ ਉਹ ਸੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਯੋਗ ਅਗਵਾਈ ਹੇਠ ਹੋਇਆ ਹੈ।ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਵਾਤਾਵਰਣ ਦੀ ਸ਼ੁਧਤਾ ਲਈ ਰੁੱਖ ਤਾਂ ਕੀ ਲਗਾਉਣੇ ਹਨ ਉਲਟਾ ਲੱਗੇ ਹੋਏ ਰੁੱਖਾਂ ਨੂੰ ਪੁੱਟ ਰਹੀ ਹੈ।ਇਸ ਸਬੰਧੀ ਜਦ ਪਿੰਡ ਦੇ ਸਰਪੰਚ ਲਖਬੀਰ ਸਿੰਘ ਲੱਖਾ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੰਚਾਇਤ ਤੇ ਲਗਾਏ ਜਾ ਰਹੇ ਸਾਰੇ ਇਲਜਾਮ ਬੇਬੁਨਿਆਦ ਹਨ ਪੰਚਾਇਤ ਵੱਲੋਂ ਸਿਰਫ ਛੱਪੜ ਦੀ ਜਰੂਰਤ ਅਨੁਸਾਰ ਪੁਟਾਈ ਕਰਵਾਕੇ ਸਫਾਈ ਕਰਵਾਈ ਜਾ ਰਹੀ ਹੈ ਅਤੇ ਪੰਚਾਇਤ ਨੇ ਕੋਈ ਵੀ ਦਰਖਤ ਦੀ ਕਟਾਈ ਨਹੀਂ ਕਰਵਾਈ ਹੈ।ਇਸ ਸਮੇਂ ਲਖਵਿੰਦਰ ਸਿੰਘ ਬਾਬਾ,ਡਾ: ਪ੍ਰਮਜੀਤ ਸਿੰਘ,ਅਵਤਾਰ ਸਿੰਘ,ਪ੍ਰਧਾਨ ਦਿਲਬਰ ਸਿੰਘ,ਪ੍ਰਧਾਨ ਗੁਰਦੇਵ ਸਿੰਘ,ਡਾ: ਜਤਿੰਦਰ ਸਿੰਘ,ਸਿਮਰਜੀਤ ਸਿੰਘ,ਹਰਜਿੰਦਰ ਸਿੰਘ,ਸਾਬਕਾ ਸਰਪੰਚ ਅਮਰੀਕ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)