ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵੱਲੋਂ ਵੋਟਰ ਦਿਵਸ ‘ਤੇ ਰੈਲੀ ਦਾ ਆਯੋਜਨ ਕੀਤਾ ਗਿਆ।
Wed 6 Mar, 2024 0ਚੋਹਲਾ ਸਾਹਿਬ 6 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੀ ਸਥਾਪਨਾ ਸੰਨ 1970 ਵਿੱਚ ਸੰਤ ਬਾਬਾ ਤਾਰਾ ਸਿੰਘ ਵੱਲੋਂ ਕੀਤੀ ਗਈ ਸੀ। ਇਸ ਕਾਲਜ ਦੇ ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਦੀ ਸਰਪ੍ਰਸਤੀ ਹੇਠ ਕਾਲਜ ਵਿੱਦਿਆ ਦਾ ਚਾਨਣ ਫੈਲਾਉਣ ਤੋਂ ਇਲਾਵਾ ਇਲਾਕੇ ਵਿੱਚ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਨਭਾ ਰਿਹਾ ਹੈ। ਇਲਾਕੇ ਦੀ ਇਸ ਸਿਰਮੌਰ ਸੰਸਥਾ ਦਾ ਉਦੇਸ਼ ਨਾ ਕੇਵਲ ਉੱਚ ਪੱਧਰ ਦੀ ਸਿੱਖਿਆ ਪ੍ਰਦਾਨ ਕਰਨਾ ਹੈ ਸਗੋਂ ਵਿਿਦਆਰਥੀਆਂ ਦੀ ਬੁਹਪੱਖੀ ਸ਼ਖ਼ਸੀਅਤ ਉਸਾਰੀ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਹੈ। ਇਸੇ ਲੜੀ ਦੇ ਤਹਿਤ ਕਾਲਜ ਦੇ ਪ੍ਰਿੰਸੀਪਲ ਡਾ ਜਸਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਲਜ ਦੇ ਐਨ ਐਸ ਐਸ ਯੂਨਿਟ ਵੱਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਦਿਨ ਐਨ ਐਸ ਐਸ। ਵਲੰਟੀਅਰਜ਼ ਦੇ ਵੱਲੋਂ ਵੋਟਰ ਜਾਗਰੂਕਤਾ ਰੈਲੀ ਪਿੰਡ ਸਰਹਾਲੀ ਵਿਖੇ ਕੱਢੀ ਗਈ । ਇਸ ਰੈਲੀ ਵਿੱਚ ਵਲੰਟੀਅਰਜ ਨੇ ਤਰ੍ਹਾਂ ਤਰ੍ਹਾਂ ਦੇ ਸਲੌਗਨਾ ਜਿਵੇਂ ਵੋਟ ਪਾਉਣ ਜਾਵਾਂਗੇ, ਆਪਣਾ ਫ਼ਰਜ ਨਿਭਾਵਾਂਗੇ ,ਵੋਟ ਨਾਲ ਨਾ ਕਰੋ ਵਪਾਰ ਨਾ ਲਉ ਪੈਸੇ ਤੇ ਉਪਹਾਰ, ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ । ਐਨ ਐਸ ਐਸ ਯੂਨਿਟ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਵਲੰਟੀਅਰਜ ਨੂੰ ਦੱਸਿਆ ਕਿ ਭਾਰਤ ਵਿੱਚ ਲੋਕਤੰਤਰ ਹੋਣ ਕਰਕੇ ਵੋਟ ਪਾੳੇੁਣ ਦਾ ਅਧਿਕਾਰ ਸੱਭ ਨੂੰ ਦਿੱਤਾ ਹੈ ਤੇ ਬਿਨਾਂ ਕਿਸੇ ਦਬਾਅ ਦੇ ਵੋਟ ਪਾਉਣੀ ਚਾਹੀਦੀ ਹੈ। ਇਸ ਮੌਕੇ ਡਾ।ਅਮਨਦੀਪ ਸਿੰਘ ਪ੍ਰੋ ਬਿਕਰਮ ਸਿੰਘ ਤੇ ਡਾ ਭਗਵੰਤ ਕੌਰ ਹਾਜ਼ਿਰ ਸਨ।
Comments (0)
Facebook Comments (0)