ਆ ਸਕਦਾ ਹੈ ਮੀਂਹ !ਚੰਡੀਗੜ੍ਹ, ਫਰੀਦਕੋਟ, ਪਠਾਨਕੋਟ, ਅੰਮ੍ਰਿਤਸਰ, ਮੋਗਾ, ਮੁਕਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ
Fri 3 Jan, 2020 0ਜਲੰਧਰ: ਦੋ ਦਿਨ ਹਲਕੀ ਧੁੱਪ ਤੋਂ ਬਾਅਦ ਸੂਬੇ ਵਿਚ ਸ਼ੁੱਕਰਵਾਰ ਤੋਂ ਮੌਸਮ ਮੁੜ ਬਦਲੇਗਾ। ਚੰਡੀਗੜ੍ਹ ਮੌਸਮ ਵਿਭਾਗ ਦੀ ਮੰਨੀਏ ਤਾਂ ਇਕ ਹਫ਼ਤੇ ਤਕ ਅਸਮਾਨ ਵਿਚ ਬੱਦਲ ਛਾਏ ਰਹਿਣਗੇ। ਜਲੰਧਰ ਤੇ ਸ੍ਰੀ ਅਨੰਦਪੁਰ ਸਾਹਿਬ ਸਮੇਤ ਕਈ ਥਾਈਂ ਸ਼ੁੱਕਰਵਾਰ ਨੂੰ ਬਾਰਿਸ਼ ਹੋ ਸਕਦੀ ਹੈ। ਅੱਠ ਜਨਵਰੀ ਤਕ ਮੌਸਮ ਇਸੇ ਤਰ੍ਹਾਂ ਰਹੇਗਾ ਤੇ ਠੰਢ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਹਨ।
ਉਧਰ ਵੀਰਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਧੁੱਪ ਨਿਕਲੀ ਪਰ ਸੀਤ ਲਹਿਰ ਕਾਰਨ ਠੰਢ ਬਰਕਰਾਰ ਰਹੀ। ਵੀਰਵਾਰ ਨੂੰ ਫ਼ਰੀਦਕੋਟ ਸੂਬੇ ਵਿਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 2.0 ਡਿਗਰੀ ਸੈਲਸੀਅਸ ਰਿਹਾ। ਕਪੂਰਥਲਾ ਤੇ ਜਲੰਧਰ ਦਾ ਪਾਰਾ ਵੀ 3.0 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਪੰਜਾਬ ਦੇ ਕੁੱਝ ਇਲਾਕਿਆਂ ਵਿਚ 3 ਤੋਂ 5 ਜਨਵਰੀ ਨੂੰ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ। 10 ਤੋਂ ਬਾਅਦ ਫਿਰ ਤੋਂ ਤਾਪਮਾਨ ਹੇਠਾਂ ਡਿੱਗੇਗਾ।
ਕੜਾਕੇ ਦੀ ਧੁੱਪ ਨਿਕਲਣ ਨਾਲ ਸ਼ੀਤ ਲਹਿਰ ਵਿਚ ਠੱਲ ਪਈ ਹੈ ਤੇ ਤਾਪਮਾਨ ਵਿਚ ਵੀ ਬਦਲਾਅ ਹੋਏ ਹਨ। ਪਰ ਇਹ ਹਾਲਾਤ ਜ਼ਿਆਦਾ ਸਮੇਂ ਤਕ ਇਸ ਤਰ੍ਹਾਂ ਦੇ ਨਹੀਂ ਰਹਿਣਗੇ। ਠੰਡ ਫਿਰ ਤੋਂ ਵਧ ਸਕਦੀ ਹੈ। ਸੰਘਣੀ ਧੁੰਦ ਪੈਣ ਦੇ ਆਸਾਰ ਹੈ। ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ 6 ਤਰੀਕ ਨੂੰ ਬਾਰਿਸ਼ ਦੀ ਸੰਭਾਵਨਾ ਹੈ। 6 ਜਨਵਰੀ ਨੂੰ ਲਗਭਗ 50 ਪ੍ਰਤੀਸ਼ਤ ਜਾਂ 50 ਤੋਂ ਉਪਰ ਇਲਾਕਿਆਂ ਵਿਚ ਬਾਰਿਸ਼ ਹੋਣ ਦੇ ਆਸਾਰ ਹਨ। ਉਤਰਾਖੰਡ ਵਿਚ ਵੀ ਬਾਰਿਸ਼ ਹੋ ਸਕਦੀ ਹੈ।
ਉੱਚੀਆਂ ਪਹਾੜੀਆਂ ਤੇ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਉਤਰ ਪ੍ਰਦੇਸ਼ ਵਿਚ ਹਲਕੀ ਬਾਰਿਸ਼ ਆ ਸਕਦੀ ਹੈ। ਪੱਛਮੀ ਰਾਜਸਥਾਨ ਵਿਚ ਸ਼ੀਤ ਲਹਿਰ ਚਲਦੀ ਰਹੇਗੀ ਜਿਸ ਨਾਲ 4 ਤੋਂ ਸੁਧਾਰ ਹੋਵੇਗਾ। 5 ਨੂੰ ਮੌਸਮ ਠੀਕ ਰਹੇਗਾ ਪਰ 6 ਤਰੀਕ ਨੂੰ ਮੀਂਹ ਦੇ ਨਾਲ ਨਾਲ ਗੜੇ ਆ ਸਕਦੇ ਹਨ।
ਹਰਿਆਣਾ ਵਿਚ ਤਾਪਮਾਨ 1.3 ਡਿਗਰੀ ਤੇ ਆ ਗਿਆ ਹੈ ਅਤੇ ਪੰਜਾਬ ਵਿਚ ਫਰੀਦਕੋਟ ਸਭ ਤੋਂ ਠੰਡਾ ਰਿਹਾ ਜਿਸ ਦਾ ਤਾਪਮਾਨ 2 ਡਿਗਰੀ ਰਿਹਾ ਸੀ। ਲਗਭਗ ਸਾਰੇ ਇਲਾਕਿਆਂ ਦੇ ਮੌਸਮ ਵਿਚ ਸੁਧਾਰ ਹੋਇਆ ਹੈ। ਚੰਡੀਗੜ੍ਹ, ਫਰੀਦਕੋਟ, ਪਠਾਨਕੋਟ, ਅੰਮ੍ਰਿਤਸਰ, ਮੋਗਾ, ਮੁਕਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਬਠਿੰਡਾ ਵਿਚ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ।
Comments (0)
Facebook Comments (0)