
ਤੇਜ਼ ਬੁਖਾਰ ਅਤੇ ਤੇਜ਼ ਸਿਰ ਦਰਦ ਹੋਣ `ਤੇ ਨਜ਼ਦੀਕੀ ਸਿਹਤ ਕੇਂਦਰ ਤੋਂ ਜਲਦ ਕਰਾਓ ਜਾਂਚ : ਸਰਬਜੀਤ ਸਿੰਘ
Wed 7 Jul, 2021 0
ਚੋਹਲਾ ਸਾਹਿਬ 7 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਡਾ:ਨਵਜੀਤ ਕੌਰ ਅਤੇ ਸੁਪਰਵਾਈਜ਼ਰ ਸਰਬਜੀਤ ਸਿੰਘ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਪੀ.ਐਚ.ਸੀ.ਫਤਿਹਾਬਾਦ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾ: ਨਵਜੀਤ ਕੌਰ ਅਤੇ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਸਾਨੂੰ ਆਪਣੇ ਘਰਾਂ ਦੇ ਬਾਹਰ ਅਤੇ ਛੱਤਾਂ ਤੇ ਟੁੱਟੇ ਗਮਲਿਆਂ ਅਤੇ ਟੁੱਟੇ ਟਾਇਰਾਂ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ।ਉਹਨਾਂ ਕਿਹਾ ਕਿ ਸਾਨੂੰ ਕੂਲਰਾਂ ਅਤੇ ਫਰਿਜਾਂ ਦੀਆਂ ਟਰੇਆਂ ਦਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਜਰੂਰਤ ਸਾਫ ਕਰਨਾ ਚਾਹੀਦਾ ਹੈ ਅਤੇ ਇਹਨਾਂ ਨੂੰ ਧੁੱਪੇ ਸਕਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਤੇਜ਼ ਬੁਖਾਰ ਅਤੇ ਤੇਜ਼ ਸਿਰ ਦਰਦ ਹੈ ਤਾਂ ਜਲਦ ਨਜਦੀਕੀ ਸਿਹਤ ਕੇਂਦਰ ਵਿੱਚ ਪਹੁੰਚਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।ਇਸ ਸਮੇਂ ਹੈਲਥ ਵਰਕਰ ਅਮਨਦੀਪ ਸਿੰਘ ਫਤਿਹਾਬਾਦ ਅਤੇ ਗੁਰਦੀਪ ਸਿੰਘ ਹੈਲਥ ਵਰਕਰ ਨੇ ਦੱਸਿਆ ਕਿ ਸਾਨੂੰ ਰਾਤ ਸਮੇਂ ਸੌਣ ਵੇਲੇ ਪੂਰਾ ਤਨ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਸਮੇਂ ਅਪਥਾਲਮਿਕ ਕੁਲਵਿੰਦਰ ਸਿੰਘ,ਏ.ਐਨ.ਐਮ.ਕਵਲਜੀਤ ਕੌਰ,ਅਮਨਦੀਪ ਸਿੰਘ ਭੈਲ,ਅਮਨਦੀਪ ਸਿੰਘ,ਬਲਜੀਤ ਸਿੰਘ ਐਲ.ਟੀ,ਰਾਜਵਿੰਦਰ ਸਿੰਘ ਅਤੇ ਆਸ਼ਾ ਵਰਕਰਜ਼ ਹਾਜ਼ਰ ਸਨ ।
Comments (0)
Facebook Comments (0)