ਨਰੇਗਾ ਮੁਲਾਜ਼ਮਾਂ ਦੀ ਤਨਖਾਹਾਂ ਨਾ ਮਿਲਣ ਦੇ ਰੋਸ ਵਜੋ ਕਲਮ ਛੋੜ ਹੜਤਾਲ ਲਗਾਤਾਰ ਚੋਦਵੇ ਦਿਨ ਵਿੱਚ ਦਾਖਿਲ

ਨਰੇਗਾ ਮੁਲਾਜ਼ਮਾਂ ਦੀ ਤਨਖਾਹਾਂ ਨਾ ਮਿਲਣ ਦੇ ਰੋਸ ਵਜੋ ਕਲਮ ਛੋੜ ਹੜਤਾਲ ਲਗਾਤਾਰ ਚੋਦਵੇ ਦਿਨ ਵਿੱਚ ਦਾਖਿਲ

ਤਰਨ ਤਾਰਨ 20 ਜੂਨ (ਡਾ : ਜਗਦੇਵ ਸਿੰਘ )

ਅੱਜ ਨਰੇਗਾ ਮੁਲਾਜ਼ਮਾਂ ਜਿਲਾ ਤਰਨਤਾਰਨ ਵੱਲੋ ਆਪਣੀਆਂ ਤਨਖਾਹਾਂ ਦੀਆ ਮੰਗਾ ਨੂੰ ਲੈ ਕਿ ਲਗਾਤਾਰ ਚੋਦਵੇ  ਦਿਨ ਵੀ adc (ਵਿਕਾਸ) ਦਫਤਰ ਜਿਲਾ ਤਰਨਤਾਰਨ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਪਰੈਸ ਨੂੰ ਬਿਆਣ ਜਾਰੀ ਕਰਦਿਆ ਜਿਲਾ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਪਿਛਲੇ ਲੱਗਭੱਗ ਡੇਡ ਸਾਲ ਤੋ ਵਿਭਾਗ ਵੱਲੋ ਲਾਰੇ ਲੱਪੇ ਲਾ ਕਿ ਟਰਕਾਇਆ ਜਾ ਰਿਹਾ ਹੈ ਅਤੇ ਸਾਰੇ ਪੰਜਾਬ ਵਿੱਚੋ ਸਿਰਫ ਤਰਨਤਾਰਨ ਜਿਲੇ ਦੇ ਨਰੇਗਾ ਮੁਲਾਜ਼ਮਾਂ ਨੂੰ ਤਨਖਾਹਾਂ ਰਲੀਜ ਨਹੀ ਕੀਤੀਆ ਗਈਆਂ । ਜਿਸਦਾ ਸਾਰੇ ਤਰਨਤਾਰਨ ਜਿਲੇ ਦੇ ਨਰੇਗਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ । ਉਹਨਾ ਕਿਹਾ ਕਿ ਤਨਖਾਹਾਂ ਨਾ ਮਿਲਣ ਦੇ ਕਾਰਣ ਉਹਨਾ ਦੇ ਘਰ ਦਾ ਗੁਜਾਰਾ ਹੁਣ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈ ਜੇਕਰ ਵਿਭਾਗ ਨੇ ਉਹਨਾ ਦੀਆ ਬਕਾਇਆ ਤਨਖਾਹਾਂ ਜਲਦੀ ਰਲੀਜ ਨਾ ਕੀਤੀਆ ਤਾ ਮਜਬੂਰਣ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸਦੀ ਜੁਮੇਵਾਰੀ ਜਿਲਾ ਪ੍ਸ਼ਾਸ਼ਣ ਦੀ ਹੋਵੇਗੀ ਉਹਨਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋ ਜਲਦੀ ਨਰੇਗਾ ਮੁਲਾਜ਼ਮਾਂ ਦੀਆ ਬਕਾਇਆ ਤਨਖਾਹਾਂ ਰਲੀਜ ਕੀਤੀਆ ਜਾਣ ਤਾ ਕਿ ਪਿੰਡਾ ਦੇ ਰੁਕੇ ਹੋਏ ਵਿਕਾਸ ਕਾਰਜ ਫਿਰ ਤੋ ਸ਼ੁਰੂ ਹੋ ਸਕਣ ।ਇਸ ਮੋਕੇ  ਅੱਜ  ਮੁਲਾਜ਼ਮਾਂ ਦੇ ਚੱਲ ਰਹੇ  ਧਰਨੇ ਦੋਰਾਣ ਵਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ ਜੀ ਵੱਲੋ ਧਰਨਾ ਕਾਰੀਆ ਤੋ ਬਹੁਤ ਹੀ ਗੰਭੀਰਤਾ ਨਾਲ ਉਹਨਾ ਦੇ ਮਸਲੇ ਸੁਣੇ ਗਏ ਅਤੇ ਉਹਨਾ ਨੇ ਨਰੇਗਾ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਹੀ ਜਲਦੀ ਉਹ ਉਚ ਅਧਿਕਾਰੀਆਂ ਕੋਲ ਇਸਦੇ ਸਬੰਧੀ ਗੱਲਬਾਤ ਕਰਕੇ ਮਸਲੇ ਨੂੰ ਜਲਦੀ ਤੋ ਜਲਦੀ ਹੱਲ ਕਰਵਾਉਣਗੇ । ਇਸ ਸਬੰਧੀ ਮੁਲਾਜ਼ਮਾਂ ਨੇ ਉਹਨਾ ਨੂੰ ਆਪਣੀਆ ਮੰਗਾ ਪ੍ਤੀ ਮੰਗ ਪੱਤਰ ਵੀ ਦਿੱਤਾ ਇਸ ਮੋਕੋ ਵਾਈਸ ਪ੍ਰਧਾਨ ਗੁਰਸਾਹਿਬ ਸਿੰਘ ਜਿਲਾ ਕੋਆਰਡੀਨੇਟਰ ਦਲਜੀਤ ਸਿੰਘ, ਸੀਏ ਮੈਡਮ ਮਨਿੰਦਰ ਜੀ , ਸੀਏ ਮੈਡਮ ਮਨਪ੍ਰੀਤ ਕੋਰ , ਸੀਏ ਮੈਡਮ ਰਾਜਬੀਰ ਕੋਰ, apo ਦਲਜੀਤ ਸਿੰਘ ਗੰਡੀਵਿੰਡ, ਲਖਨ ਸ਼ਰਮਾ ਪੱਟੀ, ਇੰਦਰਜੀਤ ਸਿੰਘ ਅਲਗੋ ਕੋਠੀ, ਨੀਤੂ ਸ਼ਰਮਾ ਚੋਹਲਾ ਸਾਹਿਬ, ਮੈਡਮ ਸੰਦੀਪ ਕੋਰ ਚੋਹਲਾ ਸਾਹਿਬ ਅਤੇ ਹੋਰ ਵੱਡੀ ਗਿਣਤੀ ਵਿੱਚ ਨਰੇਗਾ ਮੁਲਾਜ਼ਮਾਂ ਹਾਜ਼ਰ ਸਨ