
ਮੈਡੀਕਲ ਲੈਬਾਰਟਰੀ ਟੈਕਨੀਸ਼ਨਾਂ ਵੱਲੋਂ ਛਂੇਵੇਂ ਤਨਖਾਹ ਕਮਿਸ਼ਨ ਨੂੰ ਲੈਕੇ ਤੀਜੇ ਦਿਨ ਵੀ ਰੋਸ ਜਾਰੀ
Wed 30 Jun, 2021 0
ਚੋਹਲਾ ਸਾਹਿਬ 30 ਜੂਨ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਮੈਡੀਕਲ ਲੈਬਾਰਟਰੀ ਟੈਕਨੀਸ਼ਨ ਐਸੋਸੀਏਸ਼ਨ ਤਰਨ ਤਾਰਨ ਵੱਲੋਂ ਛੇਂਵੇਂ ਤਨਖਾਹ ਕਮਿਸ਼ਨ ਦੇ ਵਿਰੋਧ ਵਿੱਚ ਦੋ ਘੰਟੇ ਲਈ ਲੈਬਾਰਟਰੀ ਸੇਵਾਵਾਂ ਨੂੰ ਬੀਤੇ ਦੋ ਦਿਨਾਂ ਤੋਂ ਲਗਾਤਾਰ ਬੰਦ ਕਰ ਦਿੱਤਾ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਰਹਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ ਸੱਦੇ ਤੇ 28 ਜੂਨ ਤੋਂ ਲੈਕੇ 30 ਜੂਨ ਤੱਕ ਰੋਜ਼ਾਨਾ ਸਵੇਰੇ 09 ਵਜੇ ਤੋਂ 11:00 ਵਜੇ ਤੱਕ ਦੋ ਘੰਟੇ ਲਈ ਲੈਬਾਰਟਰੀ ਦੀਆਂ ਸੇਵਾਵਾਂ ਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ ਜਾਵੇਗਾ ਜਿਸ ਲੜੀ ਤਹਿਤ ਅੱਜ ਤੀਜੇ ਦਿਨ ਵੀ ਸਵੇਰੇ 9 ਵਜੇ ਤੋਂ ਲੈਕੇ 11 ਵਜੇ ਤੱਕ ਲੈਬਾਰਟਰੀ ਸੇਵਾਵਾਂ ਨੂੰ ਬੰਦ ਕੀਤਾ ਗਿਆ ਹੈ ਅਤੇ ਇਹ ਸਿਲਸਿਲਾ 30 ਜੂਨ ਤੱਕ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਸੋਖੀ ਨੇ ਦੱਸਿਆ ਕਿ 1978 ਅਤੇ 1986 ਤੋਂ ਚਲੀ ਆ ਰਹੀ ਪੈ ਪੈਰਿਟੀ ਬਹਾਲ ਕੀਤੀ ਜਾਵੇ,ਐਮ.ਐਲ.ਟੀ.ਦੇ ਅਹੁਦੇ ਦਾ ਨਾਮ ਬਦਲਿਆ ਜਾਵੇ,ਮੁਢਲੀ ਯੋਗਤਾ ਬੀ.ਐਸ.ਸੀ.(ਐਮ.ਐਲ.ਟੀ)ਕੀਤੀ ਜਾਵੇ,ਮੋਬਾਇਲ ਭੱਤੇ ਵਿੱਚ ਵਾਧਾ ਕੀਤਾ ਜਾਵੇ,ਐਮਰਜੈਸੀ ਮੁਫ਼ਤ ਰਿਹਾਇਸ਼ੀ ਭੱਤਾ ਬਹਾਲ ਕੀਤਾ ਜਾਵੇ,ਕੇਂਦਰੀ ਪੈਟਰਨ ਤੇ ਰਿਸਕ ਭੱਤਾ ਦਿੱਤਾ ਜਾਵੇ,ਕੱਚੇ ਮੁਲਾਜਮ ਪੱਕੇ ਕੀਤੇ ਜਾਣ,ਲੋਕ ਹਿੱਤ ਵਿੱਚ ਸਰਕਾਰੀ ਲੈਬਾਰਟਰੀ ਨੂੰ ਪ੍ਰਾਈਵੇਟ ਹੱਥ ਵਿੱਚ ਦੇਣ ਤੋਂ ਰੋਕਿਆ ਜਾਵੇ।ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ।ਇਸ ਸਮੇਂ ਨਿਰਵੈਰ ਸਿੰਘ,ਗੁਰਬਚਨ ਸਿੰਘ,ਰਜਵੰਤ ਸਿੰਘ ਬਾਗੜੀਆਂ,ਕੇਵਲ ਸਿੰਘ,ਹਰੀ ਸੰ਼ਕਰ,ਰਿੱਤੂ ਸੇਠੀ,ਕੰਵਲਜੀਤ ਕੌਰ,ਸੁਖਵਿੰਦਰ ਕੌਰ,ਰਜਿੰਦਰ ਕੌਰ,ਇਕਬਾਲ ਸਿੰਘ,ਪ੍ਰਤਾਪ ਸਿੰਘ,ਜ਼ਸਬੀਰ ਸਿੰਘ,ਸੰਤੋਖ ਸਿੰਘ,ਅਸ਼ੋਕ ਕੁਮਾਰ,ਬਲਜੀਤ ਸਿੰਘ,ਅਮਨ,ਗੁਰਬਿੰਦਰ ਸਿੰਘ,ਪ੍ਰਮਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਪ੍ਰਧਾਨ ਅਵਤਾਰ ਸਿੰਘ ਸਰਹਾਲੀ ਅਤੇ ਹੋਰ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਰੋਸ ਮੁਜਾਹਰਾ ਕਰਦੇ ਹੋਏ
Comments (0)
Facebook Comments (0)