
ਸੀ.ਐਚ ਸੀ ਮੀਆਂਵਿੰਡ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਕਰਵਾਈ ਗਈ ਵਰਕਸ਼ਾਪ
Mon 30 Dec, 2019 0
ਵੱਖ ਵੱਖ ਪਿੰਡਾਂ ਤੋਂ ਆਈਆਂ ਮਾਵਾਂ ਅਤੇ ਧੀਆਂ ਸਹਿਤ ਬਲਾਕ ਦੇ ਸਮੂਹ ਆਸ਼ਾ ਵਰਕਰਾਂ ਨੇ ਲਿਆ ਭਾਗ
ਗਰਭ ਵਿੱਚ ਲਿੰਗ ਜਾਂਚ ਕਰਵਾਉਣ ਅਤੇ ਇਸਨੂੰ ਉਤਸ਼ਾਹਿਤ ਕਰਨ ਵਾਲੇ ਸਮਾਜ ‘ਤੇ ਸਬ ਤੋਂ ਵੱਡੇ ਕਲੰਕ : ਐਸ.ਐਮ.ਓ ਡਾ. ਨਵੀਨ ਖੁੰਗਰ
ਧੀਆਂ ਨੂੰ ਚੰਗੀ ਖ਼ੁਰਾਕ ਅਤੇ ਚੰਗੀ ਸਿੱਖਿਆ ਜਰੂਰ ਦਿਓ : ਸੀ.ਡੀ.ਪੀ.ਓ ਮਲਕੀਤ ਕੌਰ
ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਅਤੇ ਸੀ.ਡੀ.ਪੀ.ਓ ਮਲਕੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਕਾਰਵਾਈ ਗਈ ਵਰਕਸ਼ਾਪ |
ਮੀਆਂਵਿੰਡ, 30 ਦਸੰਬਰ 2019
ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਿਖੇ ਦਿਨ ਸੋਮਵਾਰ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ 800 ਤੋਂ ਘੱਟ ਸੈਕਸ ਰੇਸ਼ੋ ਵਾਲੇ ਪਿੰਡਾਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਲਾਕ ਦੇ ਵੱਖ ਵੱਖ ਪਿੰਡਾਂ ਤੋਂ ਆਈਆਂ ਨਵਜੰਮੀਆਂ ਬੇਟੀਆਂ ਦੀਆਂ ਮਾਵਾਂ ਸਹਿਤ ਬਲਾਕ ਦੀਆਂ ਸਮੂਹ ਆਸ਼ਾ ਵਰਕਰ ਨੇ ਭਾਗ ਲਿਆ |
ਇਹ ਵਰਕਸ਼ਾਪ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਸੱਭਰਵਾਲ, ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਜੀ ਯੋਗ ਅਗਵਾਈ ਵਿੱਚ ਕਰਵਾਇਆ ਗਿਆ |ਇਸ ਪ੍ਰੋਗਰਾਮ ਵਿੱਚ ਸੀ.ਡੀ.ਪੀ.ਓ ਖਡੂਰ ਸਾਹਿਬ ਮਲਕੀਤ ਕੌਰ ਜੀ ਵਿਸ਼ੇਸ਼ ਤੋਰ ਤੇ ਪੁਹੰਚੇ |
ਸਮੂਹ ਸਿਹਤ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਕਿਹਾ ਕਿ ਗਰਭ ਵਿੱਚ ਲਿੰਗ ਜਾਂਚ ਕਰਵਾਉਣ ਅਤੇ ਇਸਨੂੰ ਉਤਸ਼ਾਹਿਤ ਕਰਨ ਵਾਲੇ ਸਮਾਜ ਤੇ ਸਬ ਤੋਂ ਵੱਡੇ ਕਲੰਕ ਹਨ | ਓਹਨਾ ਕਿਹਾ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਉਦੇਸ਼ ਉਦੋਂ ਤਕ ਸਕਾਰ ਨਹੀਂ ਹੋ ਸਕਦਾ ਜਦੋ ਤਕ ਸਮਾਜ ਵਿੱਚ ਫੈਲੀ ਇਹੋ ਜਿਹੀ ਸੋਚ, ਕਿ ਧੀਆਂ ਤਾਂ ਬੇਗਾਨਾ ਧੰਨ ਹੁੰਦੀਆਂ ਹਨ, ਨਹੀਂ ਬਦਲਦੀ | ਓਹਨਾ ਕਿਹਾ ਕਿ ਸਿਹਤ ਵਿਭਾਗ ਧੀਆਂ ਦੀ ਚੰਗੀ ਸਿਹਤ ਲਈ ਬਚਨਵੱਧ ਹੈ |
ਇਸ ਮੌਕੇ ਸੀ.ਡੀ.ਪੀ.ਓ ਮਲਕੀਤ ਕੌਰ ਨੇ ਧੀਆਂ ਦੇ ਅਧਿਕਾਰਾਂ ਉਸਦੇ ਚੰਗੇ ਪਾਲਣ ਪੋਸ਼ਣ ਲਈ ਵੀ ਪ੍ਰੇਰਨਾ ਦਿੰਦਿਆਂ ਕਿਹਾ ਜੇ ਧੀਆਂ ਨੂੰ ਜਨਮ ਨਾ ਲੈਣ ਦਿਤਾ ਗਿਆ ਤਾਂ ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ ਅਤੇ ਨਾ ਹੀ ਇਕ ਪਰਿਵਾਰ ਦੀ ਕਲਪਣਾ ਕੀਤੀ ਜਾ ਸਕਦੀ ਹੈ | ਇਸ ਲਈ ਬੇਟੀਆਂ ਨੂੰ ਚੰਗੀ ਖ਼ੁਰਾਕ ਅਤੇ ਚੰਗੀ ਸਿੱਖਿਆ ਦੇਣਾ ਜਰੂਰੀ |
ਵਰਕਸ਼ਾਪ ਦੌਰਾਨ ਡਾ.ਚਰਨ ਕੰਵਲ ਸਿੰਘ ਵਲੋਂ ਆਈਆਂ ਹੋਈਆਂ ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਓਹਨਾ ਦੇ ਪਾਲਣ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਅਤੇ ਓਹਨਾ ਨੂੰ ਸਮੇਂ ਸਮੇਂ ਤੇ ਬੱਚੀਆਂ ਦੇ ਭਰ, ਕਦ ਅਤੇ ਵੱਖ ਵੱਖ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਸਮੇਂ ਅਨੁਸਾਰ ਕਰਵਾਉਣ ਬਾਰੇ ਅਤੇ ਇਸਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ | ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਉਦੇਸ਼ਾਂ ਅਤੇ ਸਿਹਤ ਵਿਭਾਗ ਵਲੋਂ ਬੇਟੀਆਂ ਲਈ ਚਲਾਈਆਂ ਜਾਣ ਵਾਲਿਆਂ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ 0-5 ਸਾਲ ਤਕ ਦੀਆਂ ਬੇਟੀਆਂ ਦਾ ਇਲਾਜ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਂਦਾ ਹੈ | ਇਸ ਮੌਕੇ ਬੱਚੀਆਂ ਨੂੰ ਸੇਹਤਮੰਦ ਬੱਚੀਆਂ ਨੂੰ ਐਸ.ਐਮ.ਓ ਡਾ ਨਵੀਨ ਖੁੰਗਰ ਅਤੇ ਸੀ.ਡੀ.ਪੀ.ਓ ਮਲਕੀਤ ਕੌਰ ਜੀ ਵਲੋਂ ਸਨਮਾਨ ਦੇ ਤੋਰ ਤੇ ਗਿਫ਼੍ਟ ਵੰਡੇ ਗਏ |
ਇਸ ਮੌਕੇ ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਲ.ਐਚ.ਵੀ ਪਰਮਜੀਤ ਕੌਰ, ਨਰਸਿੰਗ ਸਿਸਟਰ ਜਸਬੀਰ ਕੌਰ, ਕੰਵਲਜੀਤ ਸਿੰਘ ਚੀਫ਼ ਫਾਰਮਾਸਿਸਟ, ਜਤਿੰਦਰ ਸਿੰਘ ਹੈਲਥ ਵਰਕਰ, ਸੁਖਵਿੰਦਰ ਸਿੰਘ ਹੈਲਥ ਵਰਕਰ ਵੀ ਮੌਜੂਦ ਸਨ|
Comments (0)
Facebook Comments (0)