ਮਿਸਟਰ ਇੰਡੀਆਂ ਸਟਰਾਂਗ ਮੈਨ ਅਤੇ ਵੋਮੈਨ ਨੈਸ਼ਨਲ ਚੈਂਪੀਅਨਸ਼ਿੱਪ ਵਿੱਚ ਮੋਗਾ ਦੀ ਧੀ ਨੇ ਜਿੱਤਿਆ ਕਾਂਸੀ ਦਾ ਤਗਮਾ

ਮਿਸਟਰ ਇੰਡੀਆਂ ਸਟਰਾਂਗ ਮੈਨ ਅਤੇ ਵੋਮੈਨ ਨੈਸ਼ਨਲ ਚੈਂਪੀਅਨਸ਼ਿੱਪ ਵਿੱਚ ਮੋਗਾ ਦੀ ਧੀ ਨੇ ਜਿੱਤਿਆ ਕਾਂਸੀ ਦਾ ਤਗਮਾ

ਮੋਗਾ ਦੀ ਧੀ ਆਂਚਲ ਨੇ ਮਿਸਟਰ ਇੰਡੀਆਂ ਸਟਰਾਂਗ ਮੈਨ ਅਤੇ ਵੋਮੈਨ ਨੈਸ਼ਨਲ ਚੈਂਪੀਅਨਸ਼ਿੱਪ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਮੋਗਾ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕੀਤਾ ਹੈ। ਇਸ ਜਿੱਤ ਦੀ ਖੁਸ਼ੀ ਵਿੱਚ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਅਤੇ ਉਨ੍ਹਾਂ ਦੀ ਪਤਨੀ ਡਾ. ਰਜਿੰਦਰ ਕੌਰ ਨੇ ਵਧਾਈ ਦਿੱਤੀ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਆਂਚਲ ਨੇ ਦੱਸਿਆ ਕਿ 16 ਅਤੇ 17 ਦਸੰਬਰ ਨੂੰ ਕਾਂਸ਼ੀਪੁਰ, ਉੱਤਰਾਖੰਡ ਵਿੱਚ ਕਰਵਾਈ ਗਈ ਇਸ ਚੈਂਪੀਅਨਸ਼ਿੱਪ ਵਿੱਚ ਉਸਨੇ ਵਧੀਆਂ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਗਮਾ ਅਤੇ 5 ਹਜ਼ਾਰ ਦਾ ਨਕਦ ਇਨਾਮ ਹਾਸਿਲ ਕੀਤਾ ਹੈ। ਇਸ ਮੌਕੇ ਤੇ ਡਾ. ਹਰਜੋਤ ਕਮਲ ਅਤੇ ਡਾ. ਰਜਿੰਦਰ ਕੌਰ ਨੇ ਆਂਚਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੋਗੇ ਜਿਲ੍ਹੇ ਦਾ ਨਾਮ ਬਹੁਤ ਸਾਰੇ ਖਿਡਾਰੀਆਂ ਨੇ ਉੱਚਾ ਚੁੱਕਿਆ ਹੈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਆਂਚਲ ਨੇ ਮੋਗਾ ਦਾ ਜੋ ਮਾਣ ਪੂਰੇ ਦੇਸ਼ ਵਿੱਚ ਵਧਾਇਆ ਹੈ ਉਸੇ ਤਰ੍ਹਾਂ ਆਉਣ ਵਾਲੀਆਂ ਅੰਤਰਾਸ਼ਟਰੀ ਖੇਡਾਂ ਵਿੱਚ ਵੀ ਭਾਰਤ ਦਾ ਮਾਣ ਵਧਾਏਗੀ। ਇਸ ਮੌਕੇ ਤੇ ਆਂਚਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਸੱਤਪਾਲ ਤਾਂਗੜੀ ਅਤੇ ਰਕਸ਼ਾ ਤਾਂਗੜੀ ਉਨ੍ਹਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇ ਹਨ। ਉਨ੍ਹਾਂ ਕੋਚ ਸਿਮਰਨਜੀਤ ਸਿੰਘ, ਹੈਪੀ ਬਰਾੜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਜਸਬੀਰ ਸਿੰਘ ਬਾਜਵਾ, ਦਰਸ਼ਨ ਸਿੰਘ, ਵੀਰਪਾਲ ਕੌਰ, ਕੀਰਤੀ, ਲਾਭ ਸਿੰਘ, ਰਾਜੂ ਕੋਕਰੀ, ਰਾਜੂ ਲੋਹਾਰਾ, ਗੁਰਪ੍ਰੀਤ ਘੱਲ ਆਦਿ ਹਾਜ਼ਰ ਸਨ।