'ਹੈਪੀਨੈਸ ਕਲਾਸ' ਦੇਖਣ ਪੁੱਜੀ ਮੇਲਾਨੀਆ ਟਰੰਪ, ਕੇਜਰੀਵਾਲ ਨੇ ਵੀ ਦਿੱਤੀ ਵਧਾਈ
Tue 25 Feb, 2020 0ਨਵੀਂ ਦਿੱਲੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੋ ਦਿਨਾਂ ਭਾਰਤ ਯਾਤਰਾ ਦੇ ਦੂਜੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪੁੱਜੇ। ਇਸ ਮੌਕੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨਾਲ ਮਹੱਤਵਪੂਰਨ ਸਮਝੌਤਿਆਂ 'ਚ ਸ਼ਾਮਲ ਵੀ ਹੋਏ ਤਾਂ ਪਤਨੀ ਮਿਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਵੀ ਕੀਤਾ।
ਮੇਲਾਨੀਆ ਟਰੰਪ ਮੋਤੀ ਬਾਗ ਵਿਚ ਸਰਵੋਦਿਆ ਵਿਦਿਆਲਿਆ ਪਹੁੰਚੀ। ਸਕੂਲ ਪਹੁੰਚਣ 'ਤੇ ਬੱਚਿਆਂ ਨੇ ਮੇਲਾਨੀਆ ਟਰੰਪ ਨੂੰ ਬੁੱਕੇ ਦਿੱਤੇ। ਇਸ ਤੋਂ ਬਾਅਦ ਮੇਲਾਨੀਆ ਨੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਮੇਲਾਨੀਆ ਟਰੰਪ, ਦਿੱਲੀ ਸਰਕਾਰ ਦੀ ਅਭਿਲਾਸ਼ੀ ਯੋਜਨਾ, 'ਹੈਪੀਨੀਜ ਕਲਾਸ' ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ।
ਮੇਲਾਨੀਆ ਟਰੰਪ ਦੀ ਸਕੂਲ ਫੇਰੀ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਧਾਈ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ, 'ਸਾਨੂੰ ਖੁਸ਼ੀ ਹੈ ਕਿ ਅਮਰੀਕਾ ਦੀ ਫਸਟ ਲੇਡੀ ਸਾਡੇ ਸਕੂਲ ਆ ਰਹੀ ਹੈ। ਸਾਡੇ ਅਧਿਆਪਕਾਂ, ਵਿਦਿਆਰਥੀਆਂ ਅਤੇ ਦਿੱਲੀ ਵਾਸੀਆਂ ਲਈ ਇਹ ਇੱਕ ਵੱਡਾ ਦਿਨ ਹੈ। ਸਦੀਆਂ ਤੋਂ ਭਾਰਤ ਨੇ ਦੁਨੀਆਂ ਨੂੰ ਰੂਹਾਨੀਅਤ ਦੀ ਸਿੱਖਿਆ ਦਿੱਤੀ ਹੈ। ਮੈਨੂੰ ਖੁਸ਼ੀ ਹੈ ਕਿ ਉਹ ਸਾਡੇ ਸਕੂਲ ਤੋਂ ਖੁਸ਼ਹਾਲੀ ਦਾ ਸੰਦੇਸ਼ ਲੈ ਕੇ ਵਾਪਸ ਪਰਤੇਗੀ।
ਦੱਸਣਯੋਗ ਹੈ ਕਿ ਹੈਪੀਨੇਸ ਪਾਠਕ੍ਰਮ ਡੇਢ ਸਾਲ ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਹਿਤ, ਬੱਚਿਆਂ ਨੂੰ ਹਰ ਰੋਜ਼ ਇਕ ਵਿਸ਼ੇਸ਼ ਕਲਾਸ ਦਿੱਤੀ ਜਾਂਦੀ ਹੈ, ਜਿਸ ਨੂੰ 'ਹੈਪੀਨੇਸ ਕਲਾਸ' ਦਾ ਨਾਮ ਦਿੱਤਾ ਜਾਂਦਾ ਹੈ। ਇਸ ਕਲਾਸ ਦਾ ਉਦੇਸ਼ ਬੱਚਿਆਂ ਵਿੱਚ ਸਕਾਰਾਤਮਕਤਾ ਪੈਦਾ ਕਰਨਾ ਹੈ। ਦੱਸ ਦੇਈਏ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਖੁਸ਼ੀ ਦੀ ਕਲਾਸ 45 ਮਿੰਟ ਦੀ ਹੈ। ਹਰ ਦਿਨ ਖੁਸ਼ਹਾਲੀ ਦੀ ਕਲਾਸ ਹੁੰਦੀ ਹੈ। ਇਸ ਵਿੱਚ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚੇ ਸ਼ਾਮਲ ਹੁੰਦੇ ਹਨ।
Comments (0)
Facebook Comments (0)