ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦਲ ਵੱਲੋਂ ਪਰਗਟ ਸਿੰਘ ਚੰਬਾ ਨੂੰ ਸਰਬ ਸੰਮਤੀ ਨਾਲ ਜੋਣ ਚੋਹਲਾ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ.

ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦਲ ਵੱਲੋਂ ਪਰਗਟ ਸਿੰਘ ਚੰਬਾ ਨੂੰ ਸਰਬ ਸੰਮਤੀ ਨਾਲ ਜੋਣ ਚੋਹਲਾ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ.

ਚੋਹਲਾ ਸਾਹਿਬ 26 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)                        
 ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁਢਾ ਦੀ ਮੀਟਿੰਗ ਪਿੰਡ ਗੰਡੀਵਿੰਡ ਧੱਤਲ ਵਿਖੇ ਗ਼ਦਰੀ ਲਹਿਰ ਦੇ ਸ਼ਹੀਦ ਬਾਬਾ ਸੰਤਾਂ ਸਿੰਘ ਗੰਡੀਵਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਜਿੰਦਰ ਸਿੰਘ ਰਾਜੂ ਰੂੜੀਵਾਲਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਤੋਂ ਉਪਰੰਤ ਸਰਬਸੰਮਤੀ ਨਾਲ ਨਵੇਂ ਜੋਨ ਦਾ ਗਠਨ ਕੀਤਾ ਗਿਆ ਅਤੇ ਚੋਣ ਕੀਤੀ ਗਈ।ਇਸ ਜੋਨ ਦਾ ਨਾਂ ਸਾਰਿਆਂ ਦੀ ਸਹਿਮਤੀ ਨਾਲ ਗੁਰੂ ਅਰਜਨ ਦੇਵ ਜੋਨ ਚੋਹਲਾ ਸਾਹਿਬ ਰੱਖਿਆ ਗਿਆ ਸਰਬਸੰਮਤੀ ਨਾਲ ਚੋਣ ਕਰਕੇ ਪਰਗਟ ਸਿੰਘ ਚੰਬਾ ਨੂੰ ਜੋਨ ਦਾ ਪ੍ਰਧਾਨ ਅਤੇ ਪ੍ਰਗਟ ਸਿੰਘ ਪਰਿੰਗੜੀ ਨੂੰ ਜੋਨ ਦਾ ਸਕੱਤਰ ਚੁਣਿਆ ਗਿਆ । ਇਸ ਜੋਨ ਵਿਚ ਹੋਰ ਵੀ ਆਗੂ ਸ਼ਾਮਲ ਕੀਤੇ ਗਏ ਜਿਨ੍ਹਾਂ ਵਿੱਚ ਗੁਰਨਾਮ ਸਿੰਘ ਜਗਤਾਰ ਸਿੰਘ ਸੁਖਪਾਲ ਸਿੰਘ ਚੰਬਾ ਲਖਵਿੰਦਰ ਸਿੰਘ ਬਲਜੀਤ ਸਿੰਘ ਰੂੜੀਵਾਲਾ ਬਲਵੰਤ ਸਿੰਘ ਸੂਬੇਦਾਰ ਕਾਬਲ ਸਿੰਘ ਗੰਡੀਵਿੰਡ ਦਾਰਾ ਸਿੰਘ ਸੁਖਬੀਰ ਸਿੰਘ ਪਰਿੰਗੜੀ ਬੁੱਧ ਸਿੰਘ ਰੂੜੀਵਾਲਾ ਅਮਰਜੀਤ ਸਿੰਘ ਰਣਜੀਤ ਸਿੰਘ ਪਨਗੋਟਾ ਸੁਖਬੀਰ ਸਿੰਘ ਨੰਦੋਹਰ ਹਰਦੀਪ ਸਿੰਘ ਸੁਖਵਿੰਦਰ ਸਿੰਘ ਬੱਠੇਭੈਣੀ ਪਰਗਟ ਸਿੰਘ ਰੋਸ਼ਨ ਸਿੰਘ ਸੈਦਪੁਰ ਕੁਲਦੀਪ ਸਿੰਘ ਤਰਸੇਮ ਸਿੰਘ ਨਬੀਪੁਰ ਗੁਰਦੇਵ ਸਿੰਘ ਤਜਿੰਦਰ ਸਿੰਘ ਤੇਜਾ ਖਾਰਾ ਲਖਬੀਰ ਸਿੰਘ ਕਿਰਤੋਵਾਲ ਨੂੰ ਇਸ ਜੋਨ ਵਿਚ ਸ਼ਾਮਿਲ ਕੀਤਾ ਗਿਆ ਅਤੇ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਆਇਦ ਕੀਤਾ ਗਿਆ।ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਸੁੱਚਾ ਸਿੰਘ ਲੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਹੋਏ ਕਾਲੇ ਕਾਨੂੰਨਾਂ ਖਿਲਾਫ਼ ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ਨੂੰ ਜਿੱਤ ਤੱਕ ਲਿਜਾਣ ਵਾਸਤੇ ਵੱਖ-ਵੱਖ ਆਗੂ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ ਆਗੂਆਂ ਨੇ ਪ੍ਰਣ ਕੀਤਾ ਹੋਇਆ ਹੈ ਕਿ ਇਸ ਅੰਦੋਲਨ ਨੂੰ ਜਿੱਤ ਕੇ ਹੀ ਸਾਹ ਲੈਣਗੇ।ਉਹਨਾਂ ਨੇ ਅਗੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਨੀਂਦ ਅਜੇ ਵੀ ਨਾ ਖੁਲੀ ਤਾਂ ਅੰਦੋਲਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਲਖਵਿੰਦਰ ਸਿੰਘ ਸਿਕੰਦਰ ਸਿੰਘ ਸਕੱਤਰ ਸਿੰਘ ਗੁਰਬਖਸ਼ ਸਿੰਘ ਰਸਾਲ ਸਿੰਘ ਗੰਡੀਵਿੰਡ ਹਜਾਰਾ ਸਿੰਘ ਗੁਰਚੇਤਨ ਸਿੰਘ ਜੋਗਿੰਦਰ ਸਿੰਘ ਲਖਬੀਰ ਸਿੰਘ ਚੰਬਾ ਸਾਹਿਬ ਸਿੰਘ ਮੈਂਬਰ ਦਿਲਬਾਗ ਸਿੰਘ ਹਰਭਜਨ ਸਿੰਘ ਕੰਵਲਜੀਤ ਸਿੰਘ ਪ੍ਰਭਜੋਤ ਸਿੰਘ ਰੂੜੀ ਵਾਲਾ ਆਦਿ ਆਗੂ ਵੀ ਹਾਜ਼ਰ ਸਨ।