ਕਾਰਗਿਲ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
Mon 26 Jul, 2021 0ਚੋਹਲਾ ਸਾਹਿਬ 26 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਾਰਗਿਲ ਸਹੀਦਾ ਨੂੰ ਸਮਰਪਿਤ ਝਬਾਲ ਬਾਈਪਾਸ ਤਰਨ ਤਾਰਨ ਵਿਖੇ ਕਾਰਗਿਲ ਦੇ ਸਹੀਦਾ ਨੂੰ ਸਰਧਾਜਲੀ ਤੇੇ ਫੁੱਲ ਭੇਟ ਕੀਤੇ ਗਏ। ਇਸ ਸਮੇ ਤਰਨ ਤਾਰਨ ਦੇ ਹੈਡ ਕੈਪਟਨ ਮੇਵਾ ਸਿੰਘ ਨੇ ਸ਼ਹੀਦ ਹੋਏ ਜਵਾਨਾਂ ਦੇ ਪਰਵਾਰ ਅਤੇ ਹਾਜ਼ਰ ਨੋਜਵਾਨਾ ਨੂੰ ਸ਼ਹੀਦਾਂ ਦੀ ਸ਼ਹਾਦਤ ਤੋਂ ਜਾਣੂ ਕਰਵਾਇਆ ਕਿ ਕਿਸ ਤਰਾਂ ਇਹਨਾਂ ਯੋਧਿਆਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਰੱਖਿਆ ਲਈ ਹੱਸ ਹੱਸਕੇ ਜਾਨਾਂ ਵਾਰੀਆਂ ਹਨ।ਉਹਨਾਂ ਹਾਜ਼ਰ ਨੌਜਵਾਫ਼ਨਾਂ ਨੂੰ ਅਪੀਲ ਕੀਤੀ ਕਿ ਉਹ ਫੋਜ ਵਿੱਚ ਭਰਤੀ ਹੋਣ ਅਤੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਤਤਪਰ ਰਹਿਣ। ਇਸ ਮੋਕੇ ਕੈਪਟਨ ਪੰਨੂ , ਕੈਪਟਨ ਹੀਰਾ ਸਿੰਘ, ਕੈਪਟਨ ਪਰਤਾਬ ਸਿੰਘ, ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ, ਸੂਬੇਦਾਰ ਮੇਜਰ ਕੁਲਵੰਤ ਸਿੰਘ ਘੜਕਾ, ਸੂਬੇਦਾਰ ਸੁਖਬੀਰ ਸਿੰਘ ਧੁੰਨ, ਹੌਲਦਾਰ ਅਮਰੀਕ ਨਿੱਕਾ ਚੋਹਲਾ, ਹੌਲਦਾਰ ਦਲਯੋਦ ਸਿੰਘ ਮੋਹਣਪੁਰ, ਹੌਲਦਾਰ ਹਰਭਜਨ ਸਿੰਘ ਵਰਿਆਂ, ਹੌਲਦਾਰ ਨਿਰਵੈਰ ਸਿੰਘ ਵਰਿਆਂ ,ਨਾਇਕ ਯਗਰੂਪ ਸਿੰਘ ਚੰਬਾ, ਨਾਇਕ ਜਗਰਾਜ ਸਿੰਘ ਕਰਮੂਵਾਲਾ , ਚੂਹ੍ਰੜ ਸਿੰਘ ,ਮਹਿੰਦਰ ਸਿੰਘ ਲਖਬੀਰ ਸਿੰਘ ,ਤਲਵਿੰਦਰ ਸਿੰਘ ,ਸੁਬੇਦਾਰ ਬਲਵਿੰਦਰ ਸਿੰਘ , ਹਰਜਿੰਦਰ ਸਿੰਘ, ਹਰਜੀਤ ਸਿੰਘ ਵਰਾਣਾ ਅਤੇ ਪੂਰੇ ਤਰਨ ਤਾਰਨ ਤਹਿਸੀਲ ਦੇ ਜੀ ਓ ਜੀ ਮੈਂਬਰਾ ਨੇ ਕਾਰਗਿਲ ਸਹੀਦਾ ਨੂੰ ਸ਼ਰਧਾਂਜਲੀ ਦਿੱਤੀ
Comments (0)
Facebook Comments (0)