ਕੈਨੇਡਾ ਦੀਆਂ ਸੜਕਾਂ 'ਤੇ ਵੀ ਹੁਣ ਗੰਨੇ ਦਾ ਤਾਜ਼ਾ ਰਸ ਪੀਣ ਨੁੰ ਮਿਲਦਾ

ਕੈਨੇਡਾ ਦੀਆਂ ਸੜਕਾਂ 'ਤੇ ਵੀ ਹੁਣ ਗੰਨੇ ਦਾ ਤਾਜ਼ਾ ਰਸ ਪੀਣ ਨੁੰ ਮਿਲਦਾ

ਟੋਰਾਂਟੋ - ਪੰਜਾਬੀ ਜਿਥੇ ਵੀ ਜਾਂਦੇ ਨੇ, ਕਿਸੇ ਵੀ ਕੰਮ ਨੂੰ ਕਰਨ 'ਚ ਝਿਜਕਦੇ ਨਹੀਂ। ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਇਲਾਕੇ ਮਕਲਾਗਨ ਵੇਨਲੈਸਟ 'ਚ ਇੱਕ ਪੰਜਾਬੀ ਵੱਲੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਤਾਜ਼ਾ ਗੰਨੇ ਦਾ ਰਸ ਕੱਢ ਕੇ ਪਿਲਾਇਆ ਜਾ ਰਿਹਾ ਹੈ।

ਇੰਨ੍ਹੀ ਦਿਨੀਂ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਦਿਨ ਵਕਤ ਕਾਫੀ ਗਰਮੀ ਪੈ ਰਹੀ ਹੈ ਤੇ ਜਿਸ ਤੋਂ ਰਾਹਤ ਪਾਉਣ ਲਈ ਲੋਕ ਗੰਨੇ ਦੀ ਰੇਹੜੀ 'ਤੇ ਕੁਝ ਡਾਲੇ ਖਰਚ ਕੇ ਤਾਜ਼ਾ ਗੰਨੇ ਦਾ ਰਸ ਪੀਣ ਆਉਂਦੇ ਹਨ। ਇਸ ਵੀਡੀੳ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੈਨੇਡਾ ਦੀਆਂ ਸੜਕਾਂ 'ਤੇ ਵੀ ਹੁਣ ਗੰਨੇ ਦਾ ਤਾਜ਼ਾ ਰਸ ਪੀਣ ਨੁੰ ਮਿਲਦਾ ਹੈ।