ਜਥੇਦਾਰ ਬ੍ਰਹਮਪੁਰਾ ਨੇ ਪਿੰਡ ਭੈਲ ਵਿਖੇ ਸਾਬਕਾ ਸਰਪੰਚ ਸੁੱਲਖਣ ਸਿੰਘ ਦਾ ਹਾਲ ਪੁਛਿਆ

ਜਥੇਦਾਰ ਬ੍ਰਹਮਪੁਰਾ ਨੇ ਪਿੰਡ ਭੈਲ ਵਿਖੇ ਸਾਬਕਾ ਸਰਪੰਚ ਸੁੱਲਖਣ ਸਿੰਘ ਦਾ ਹਾਲ ਪੁਛਿਆ

ਤਰਨਤਾਰਨ  18 ਜੁਲਾਈ  (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ )  ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਿੰਡ ਭੈਲ ਦੇ ਸਾਬਕਾ ਸਰਪੰਚ ਸੁਲੱਖਣ ਸਿੰਘ ਦਾ ਹਾਲ ਚਾਲ ਜਾਣਿਆ ਤੇ ਉਨਾ ਦੀ ਸਿਹਤਯਾਬੀ ਦੀ ਅਰਦਾਸ ਕੀਤੀ । ਇਸ ਮੌਕੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਲੱਖਣ ਸਿੰਘ ਬਾਰੇ ਦੱਸਿਆ ਕਿ ਉਨਾ ਦੀ ਬ੍ਰਹਮਪੁਰਾ ਪਰਿਵਾਰ ਨਾਲ ਸਾਂਝ ਅਰਸੇ ਤੋ ਹੈ,ਜਿਸ ਦੇ ਉਹ ਸਦਾ ਰਿਣੀ ਰਹਿਣਗੇ । ਸੁਲੱਖਣ ਸਿੰਘ ਭੈਲ ਨੇ ਪਾਰਟੀ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਹਨ ।ਇਸ ਮੌਕੇੇ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੇ ਮੌਜੂਦਾ ਰਾਜਸੀ,ਧਾਰਮਿਕ ਤੇ ਸਮਾਜਿਕ ਹਲਾਤਾਂ ਤੇ ਚਿੰਤਾ ਪ੍ਰਗਟਾਈ ਕਿ ਕੁਝ ਸਤਾਧਾਰੀਆਂ ਨੇ ਤਾਨਾਸ਼ਾਹੀ ਵਾਲਾ ਰਵੱਈਆਂ ਅਖਤਿਆਰ ਕਰਕੇ ਸੂਬੇ ਦਾ ਨਾ-ਵਰਨਣ ਯੋਗ ਨੁਕਸਾਨ ਕੀਤਾ ਹੈ । ਉਨ੍ਹਾਂ ਕਿਹਾ ਕਿ  ਪੰਜਾਬ ਦੇੇ ਹਲਾਤ ਕਿਸੇ ਕੋਲੋ ਲੁਕੇ ਹੋਏ ਨਹੀ ਹਨ, ਬੱਚੇ  ਤੋ ਲੈ ਕੇ ਬੁਢਾਪੇ ਤੱਕ ਲੋਕ ਹੁਕਮਰਾਨਾਂ ਤੋ ਅੱਕੇ ਪਏ ਹਨ । ਉਨਾ ਬਾਦਲਾਂ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਨਾ ਪੰਥ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਜੋ  ਗੁਰਦੁਆਰਿਆਂ ਚ ਮਸੰਦ ਬਣੇ ਬੈਠੇ ਹਨ , ਇਹ ਜਥੇਦਾਰ ਆਪਣੀ ਮਰਜੀ ਦੇ ਲਾਂਉਦੇ ਹਨ,ਹੁਕਮ ਆਪਣੀ ਮਰਜੀ ਦੇ ਸੁਣਾ ਕੇ ਸੰਗਤਾਂ ਨੂੰ ਭਰਮ ਵਿੱਚ ਪਾ ਕੇ ਵੋਟਾਂ ਬਟੋਰ ਰਹੇ ਹਨ । ਉਨਾ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਾਇਆ ਕਿ ਇਹ ਬਾਦਲਾਂ ਨੂੰ ਜੇਲਾਂ ਚ ਡੱਕਣ ਦੀ ਬਜਾਏ ਉਨਾ ਦਾ ਸਾਥ ਦੇ ਰਹੀ ਹੈ ,ਜਿਸ ਦੀ ਮਿਸਾਲ ਬੇਅਦਬੀਆਂ ਤੇ ਸੌਦਾ ਸਾਧ ਹੈ । ਸ ਬ੍ਰਹਮਪੁਰਾ ਕਿਹਾ ਕਿ ਜੱਗ ਜਾਣਦਾ ਹੈ ਕਿ ਕਿਵੇ ਬਾਦਲਾਂ ਨੇ ਸੌਦਾ ਸਾਧ ਨੂੰ ਸਰਕਾਰੀ ਰਿਹਾਇਸ਼ ਚੰਡੀਗੜ ਜਥੇਦਾਰ ਸੱਦ ਕੇ ਉਕਤ ਨੂੰ ਬਿਨਾ ਮੰਗਿਆ ਮੁਆਫੀ ਦਵਾਈ ਸੀ , ਉਹ ਵੀ ਚੰਦ ਵੋਟਾਂ ਖਾਤਰ ।ਉਨਾ ਕੈਪਟਨ ਅਮਰਿੰਦਰ ਸਿੰਘ ਨੂੰ ਗੈਰ-ਲੋਕਤੰਤਰੀ ਨੇਤਾ ਕਰਾਰ ਦਿੱਤਾ ਜੋ ਆਪਣੀ ਮਨ-ਮਰਜੀ ਕਰਕੇ ਪੰਜਾਬ ਦੇ ਵਾਸੀਆਂ ਨੂੰ ਵਸਾਰ ਰਿਹਾ ਹੈ । ਪਰ ਪੰਜਾਬ ਦੇ ਲੋਕ ਸਿਆਣੇ ਹਨ , ਚੰਗੇ ਮਾੜੇ ਦਾ ਲੋਕਾਂ ਨੂੰ ਜਿਆਦਾ ਪਤਾ ਹੁੰਦਾ ਹੈ ਜਿਨਾ ਹੱਥ ਅਸਲ ਚ ਲੋਕਤੰਤਰ ਹੈ । ਲੋਕਤੰਤਰੀ ਕਦਰਾਂ ਕੀਮਤਾਂ ਚ ਭਾਰਤ ਨੂੰ ਪਛਾੜਨ ਚ ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਦਾ ਹੱਥ ਹੈ , ਜੋ ਸਤਾ ਮਿਲਦੇ ਹੀ ਲੋਕਾਂ ਨੂੰ ਭੁੱਲ ਜਾਂਦੇ ਹਨ । ਚੋਣ ਮੈਨੀਫੈਸਟੋ ਦੇ ਹਿਸਾਬ ਨਾਲ ਕੈਪਟਨ ਨੇ ਸਰਾਸਰ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ ਹੈ ਜਿਸ ਦਾ ਸਿੱਟਾ ਉਹ ਅਗਲੀਆਂ ਚੋਣਾਂ ਚ ਭੁਗਤੇਗਾ ਤੇ ਘਰ ਬੈਠ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਸ ਬਲਰਾਜ ਸਿੰਘ, ਗੁਰਦੇਵ ਸਿੰਘ, ਦਿਆ ਸਿੰਘ, ਮਹਿੰਦਰ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਜਗਜੀਤ ਸਿੰਘ, ਕਸ਼ਮੀਰ ਸਿੰਘ ਤੇ ਸੁਲੱਖਣ ਸਿੰਘ ਆਦਿ ਹਾਜ਼ਰ ਸਨ।