ਹੋਮਿਓਪੈਥਿਕ ਵਿਭਾਗ ਵੱਲੋਂ ਸੈਮੀਨਾਰ ਵਿੱਚ ਟੈਸ਼ਨ ਨੂੰ ਘੱਟ ਕਰਨ ਦੇ ਗੁਰ ਬੱਚਿਆਂ ਨਾਲ ਸਾਂਝੇ ਕੀਤੇ। 156 ਬੱਚਿਆਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਵੰਡੀਆਂ।
Mon 29 Jul, 2024 0ਚੋਹਲਾ ਸਾਹਿਬ 29 ਜੁਲਾਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਹੋਮਿਓਪੈਥਿਕ ਵਿਭਾਗ ਪੰਜਾਬ ਜਿਲ੍ਹਾ ਤਰਨ ਤਾਰਨ ਵੱਲ’ੰਂ ਡਾਕਟਰ ਰੁਪਿੰਦਰ ਕੌਰ ਜਿਲਾ ਹੋਮਿਓਪੈਥੀ ਅਫਸਰ ਤਰਨ ਤਾਰਨ ਦੀਆਂ ਹਦਾਇਤਾਂ ਮੁਤਾਬਕ ਅਤੇ ਸੀਨੀਅਰ ਮੈਡੀਕਲ ਅਫਸਰ ਕੈਰੋਂ ਡਾਕਟਰ ਸਰਬਜੀਤ ਸਿੰਘ ਦੀ ਦੇਖ ਰੇਖ ਹੇਠ ਫਰੀ ਹੋਮਿਓਪੈਥਿਕ ਚੈਕਅੱਪ ਕੈਂਪ ਅਤੇ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਖੀਰਾ ਜਿਲਾ ਤਰਨ ਤਾਰਨ ਵਿਖੇ ਲਗਾਇਆ ਗਿਆ ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰ ਦਿਲਬਾਗ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ ਸੀ ਐਚ ਸੀ ਕੈਰੋਂ ਵੱਲੋਂ ਦੱਸਿਆ ਗਿਆ ਕਿ ਅਜੋਕੇ ਸਮੇਂ ਵਿੱਚ ਟੈਸ਼ਨ ਭਾਵ ਸਟਰੈਸ ਦੀ ਮੁਸ਼ਕਲ ਦਾ ਸਾਹਮਣਾ ਸਾਨੂੰ ਅਕਸਰ ਦੀ ਰੋਜ ਮਰਾ ਦੀ ਜਿੰਦਗੀ ਵਿੱਚ ਕਰਨਾ ਪੈਦਾ ਹੈ।ਇਯ ਨੂੰ ਘੱਟ ਕਰਨ ਲਈ ਸਾਨੂੰ ਆਪਣੇ ਜਿੰਦਗੀ ਨੂੰ ਜਿਉਣ ਦੇ ਤਰੀਕੇ ਭਾਵ ਲਾਈਫ ਸਟਾਇਲ ਵਿੱਚ ਬਦਲੀ ਕਰਨ ਦੀ ਜਰੂਰਤ ਹੁੰਦੀ ਹੈ ਜਿਵੇਂ ਕਿ ਮੋਬਾਇਲ ਫੋਨ ਦੀ ਬਹੁਤ ਜਿਆ ਵਰਤੋਂ ਕਰਨਾ,ਟੀਚੇ ਦੀ ਕਮੀ ਜਾਂ ਵਾਰ ਵਾਰ ਰਾਤ ਸਮੇਂ ਨੀਂਦ ਵਿੱਚ ਜਾਗਣਾ,ਸਵੇਰੇ ਉੱਠਣ ਨੂੰ ਮਨ ਨਾ ਕਰਨਾ,ਸ਼ਕਤੀ ਦਾ ਘੱਟਨਾ,ਛਾਤੀ ਵਿੱਚ ਦਰਦ ਹੋਣਾ,ਥਕਾਵਟ,ਚਿੰਤਾ,ਫਿਕਰ ਆਦਿ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਰਾਤ ਨੂੰ ਜਲਦੀ ਅਤੇ ਫਿਕਸ ਸਮੇਂ ਤੇ ਸਾਉਣਾ,ਕਸਰਤ ਕਰਨੀ,ਪੋਸਟਿਕ ਖੁਰਾਦ ਲੈਣਾ,ਮੈਡੀਟੇਸ਼ਨ ਕਰਨੀ,ਆਪਣੀ ਜਿੰਦਗੀ ਵਿੱਚ ਸ਼ੋਕ ਪੈਦਾ ਕਰਨਾ ਅਤੇ ਉਹਨਾਂ ਵਿੰਚ ਸਮਾਂ ਲਗਾਉਣਾ,ਆਪਣੀ ਜਿੰਦਗੀ ਦੇ ਉਦੇਸ਼ ਫਿਕਸ ਕਰਕੇ ਉਹਨਾਂ ਨੂੰ ਪੂਰਾ ਕਰਨਾ ਤਨੋ ਅਤੇ ਮਨੋ ਭਰਪੂਰ ਕੋਸ਼ਿਸ਼ ਕਰਨੀ ਇੱਕ ਸਫਲ ਇਨਸਾਨ ਬਨਣਾ ਅਤੇ ਤੰਦਰੁਸਤ ਸਰੀਰ ਲਈ ਹੈਲਥ ਕੋਚਿੰਗ ਲੈਣੀ।ਇਸ ਕੈਂਪ ਵਿੱਚ 156 ਬੱਚਿਆਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ।ਇਸ ਸਮੇਂ ਪ੍ਰਭਪਪ੍ਰੀਤ ਸਿੰਘ ਹੋਮਿਓਪੈਥਿਕ ਡਿਸਪੈਸਰ,ਡਾਕਟਰ ਕੇ ਪੀ ਸਿੰਘ,ਤਰਸੇਮ ਸਿੰਘ ਫਾਰਮਾਸਿਸਟ,ਹਰਸ਼ਰਨ ਕੌਰ ਸਟਾਫ ਨਰਸ,ਇਕਬਾਲ ਸਿੰਘ,ਮਨਜਿੰਦਰ ਸਿੰਘ ਆਦਿ ਹਾਜਰ ਸਨ।
Comments (0)
Facebook Comments (0)