ਕਰੋਨਾ ਮਹਾਂਮਾਰੀ----ਗੁਰਵਿੰਦਰ ਸਿੰਘ ਸੰਧੂ
Sun 26 Jul, 2020 0ਕਰੋਨਾ ਮਹਾਂਮਾਰੀ
ਬੜੀ ਮਾੜੀ ਹੈ ਕਰੋਨਾਂ ਮਹਾਂਮਾਰੀ ਬੱਚਿਓ।
ਫੈਲੀ ਵਿਸ਼ਵ ‘ਚ ਸਾਰੇ ਇਹ ਬਿਮਾਰੀ ਬੱਚਿਓ।
ਠੱਪ ਹੋ ਗਏ ਕਾਰੋਬਾਰ ਸਭ।
ਬੰਦ ਪਏ ਸਕੂਲ, ਬਾਜ਼ਾਰ ਸਭ।
ਘਰੇ ਬੈਠ ਕੇ ਪੜ੍ਹਦੇ ਓ ਸਭ ਤੁਸੀਂ,
ਸਦਕੇ ਮੈਂ ਤੁਹਾਡੇ ਜਿੰਨਾਂ ਹਿੰਮਤ ਨਹੀਂ ਹਾਰੀ ਬੱਚਿਓ।
ਬੜੀ ਮਾੜੀ ਹੈ ਕਰੋਨਾਂ ਮਹਾਂਮਾਰੀ ਬੱਚਿਓ।
ਘਰੇ ਰਹੋ ਤੁਸੀ ਬਾਹਰ ਨਹੀਂ ਆਉਣਾਂ।
ਜੇ ਆਉਣਾਂ ਤਾਂ ਮਾਸਕ ਹੈ ਪਾਉਣਾਂ।
ਆਪਣਾਂ ਧਿਆਨ ਆਪ ਹੀ ਰੱਖਿਓ,
ਔਖੇ ਦਿਨ ਲ਼ੰਘ ਜਾਣੇ ਵਾਰੀ ਵਾਰੀ ਬੱਚਿਓ।
ਬੜੀ ਮਾੜੀ ਹੈ ਕਰੋਨਾਂ ਮਹਾਂਮਾਰੀ ਬੱਚਿਓ।
ਘਰ ਰਹਿ ਕੇ ਦੇਖੋ ਡੀ.ਡੀ.ਪੰਜਾਬੀ।
ਪੜ੍ਹਾਉਦੇ ਹਾਂ ਉੱਥੇ ਗਣਿਤ,ਵਿਗਿਆਨ,ਪੰਜਾਬੀ।
ਭਵਿੱਖ ਤੁਹਾਡਾ ਚਮਕਾਉਣ ਲਈ ਅਧਿਆਪਕ,
ਲਗਾਉਦਾ ਕਲਾਸ ਸਮਝ ਕੇ ਜੰੁਮੇਵਾਰੀ ਬੱਚਿਓ।
ਬੜੀ ਮਾੜੀ ਹੈ ਕਰੋਨਾਂ ਮਹਾਂਮਾਰੀ ਬੱਚਿਓ।
ਕਰੋਨਾਂ ਨਾਲ ਅਸੀ ਲੜਨੀਂ ਲੜਾਈ
“ਸੰਧੂ” ਨਹੀਂ ਛੱਡਣੀ ਅਸੀਂ ਪੜ੍ਹਾਈ।
ਅਧਿਆਪਕਾਂ ਦਾ ਰੁਤਬਾ ਵੀ ਸਭ ਦੇ ਸਾਹਮਣੇ
ਕਰਾਵੇ ਆਨਲਾਇਨ ਪੜਾ੍ਹਈ ਦੀ ਤਿਆਰੀ ਬੱਚਿਓ।
ਬੜੀ ਮਾੜੀ ਹੈ ਕਰੋਨਾਂ ਮਹਾਂਮਾਰੀ ਬੱਚਿਓ।
ਗੁਰਵਿੰਦਰ ਸਿੰਘ ਸੰਧੂ
ਹੈੱਡ ਟੀਚਰ,ਸ.ਐ.ਸ. ਦਦੇਹਰ ਸਾਹਿਬ।
ਬਲਾਕ ਚੋਹਲਾ ਸਾਹਿਬ(ਤਰਨ ਤਾਰਨ)
ਮੋ:98788-66768
Comments (0)
Facebook Comments (0)