
ਪੜ੍ਹਾਈ ਵਿੱਚ ਹਮੇਸ਼ਾਂ ਅੱਵਲ ਰਹਿਣ ਵਾਲੀ ਪ੍ਰਨੀਤ ਕੌਰ ਨੂੰ ਕੀਤਾ ਸਨਮਾਨਿਤ
Mon 27 Jul, 2020 0
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ : ਮਨਜਿੰਦਰ ਸਿੱਧੂ
ਚੋਹਲਾ ਸਾਹਿਬ 27 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਇਥੋਂ ਨਜ਼ਦੀਕੀ ਪਿੰਡ ਰੱਤੋਕੇ ਦੀ ਜੰਮਪਲ ਧੀ ਪਰਨੀਤ ਕੌਰ ਜ਼ੋ ਬਚਪਨ ਤੋਂ ਪੜ੍ਹਨ ਦੀ ਬਹੁਤ ਸ਼ੌਕੀਨ ਹੈ ਅਤੇ ਹਮੇਸ਼ਾ ਪੜ੍ਹਾਈ ਵਿੱਚ ਅਵੱਲ ਰਹਿਣ ਵਾਲੀ ਪ੍ਰਨੀਤ ਕੌਰ ਘਰ ਦੇ ਕੰਮਾਂ ਵਿੱਚ ਵੀ ਮਾਤਾ ਪਿਤਾ ਨਾਲ ਹੱਥ ਵਟਾਉਂਦੀ ਹੈ।ਪਰਨੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਨੇ ਇਹ ਜਾਣਕਾਰੀ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਸਾਂਝੀ ਕੀਤੀ।ਉਹਨਾਂ ਕਿਹਾ ਕਿ ਜੇਕਰ ਘਰ ਵਿੱਚ ਮਰਦ ਪੜਿਆ ਹੋਵੇ ਤਾਂ ਉਹ ਇੱਕਲਾ ਹੀ ਪੜਿਆ ਹੁੰਦਾ ਹੈ ਪਰ ਜੇਕਰ ਔਰਤ ਪੜ੍ਹ ਜਾਵੇ ਤਾ ਸਾਰਾ ਪਰਿਵਾਰ ਪੜਿਆ ਹੋ ਜਾਦਾ ਹੈ।ਉਹਨਾਂ ਕਿਹਾ ਕਿ ਉਹਨਾਂ ਦੀ ਬੇਟੀ ਨੇ ਦਸਵੀਂ ਜਮਾਤ ਵਿਚੋਂ 97% ਅੰਕ ਪ੍ਰਪਤ ਕਰਕੇ ਪੂਰੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਹੋਣਹਾਰ ਵਿਦਿਆਰਥਣ ਪ੍ਰਨੀਤ ਕੌਰ ਜੀ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਲਖਬੀਰ ਕੌਰ ਜੀ ਨੂੰ ਉਹਨਾਂ ਦੇ ਘਰ ਮੁਬਾਰਕ ਦੇਣ ਆਪਣੀ ਟੀਮ ਸਮੇਤ ਪਹੁੰਚੇ ਪੰਜਾਬ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਮਨਜਿੰਦਰ ਸਿੰਘ ਸਿੱਧੂ ਲਾਲਪੁਰਾ, ਪਹੁੰਚੇ ਜਿੰਨਾਂ ਨੇ ਹੋਣਹਾਰ ਅਤੇ ਅਗਾਂਹਵਧੂ ਸੋਚ ਦੀ ਮਾਲਕ ਪ੍ਰਨੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਲਈ ਕਾਮਨਾ ਕੀਤੀ।ਇਸ ਸਮੇਂ ਸੇਵਕਪਾਲ ਸਿੰਘ ਝੰਡੇਰ ਮਹਾਂਪੁਰਖ, ਜਨਰਲ ਸਕੱਤਰ ਸਵਿੰਦਰ ਸਿੰਘ ਚੰਬਾ, ਜਨਰਲ ਸਕੱਤਰ ਯੂਥ ਵਿੰਗ ਲਖਬੀਰ ਸਿੰਘ ਰੱਤੋਕੇ, ਯੂਥ ਆਗੂ ਸਰਤਾਜ ਸਿੰਘ ਰੱਤੋਕੇ, ਜਨਰਲ ਸਕੱਤਰ ਵਿੰਗ ਕਸ਼ਮੀਰ ਸਿੰਘ ਲਾਲਪੁਰਾ, ਕੇਵਲ ਚੋਹਲਾ ਇੰਚਾਰਜ ਆਈ ਟੀ ਸੈੱਲ ਮਾਝਾ ਜੋਨ ਆਦਿ ਹਾਜ਼ਰ ਸਨ।
Comments (0)
Facebook Comments (0)