ਚੋਹਲਾ ਸਾਹਿਬ ਦੀ ਪੰਚਾਇਤ ਨੇ ਸੰਭਾਲਿਆ ਵਿਕਾਸ ਕਾਰਜਾਂ ਦਾ ਚਾਰਜ
Tue 29 Jan, 2019 0ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹੋਵੇਗਾ ਪਿੰਡ ਦਾ ਵਿਕਾਸ- ਸਰਪੰਚ ਲੱਖਾ ਸਿੰਘ
(ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 29 ਜਨਵਰੀ
)ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਰੋਸਾਈ ਪਵਿੱਤਰ ਨਗਰੀ ਕਸਬਾ ਚੋਹਲਾ ਸਾਹਿਬ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਅਤੇ ਕਿਸੇ ਨੂੰ ਵੀ ਸਹੂਲਤਾਂ ਤੋਂ ਵਾਂਝਾ ਰਹਿਣ ਨਹੀਂ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਗ੍ਰਾਮ ਪੰਚਾਇਤ ਚੋਹਲਾ ਸਾਹਿਬ ਦੇ ਨਵੇਂ ਬਣੇ ਸਰਪੰਚ ਲੱਖਾ ਸਿੰਘ ਨੇ ਕੀਤਾ। ਕਸਬਾ ਚੋਹਲਾ ਸਾਹਿਬ ਵਿਖੇ ਨਵੀਂ ਬਣੀ ਪੰਚਾਇਤ ਦੇ ਮੈਂਬਰਾਂ ਭੁਪਿੰਦਰ ਕੁਮਾਰ ਨਈਅਰ, ਕੁਲਵੰਤ ਸਿੰਘ ਲਹਿਰ, ਮੈਂਬਰ ਤਰਸੇਮ ਸਿੰਘ, ਜੱਜ ਚੋਹਲਾ ਦੀ ਮੌਜੂਦਗੀ ਵਿਚ ਆਯੋਜਿਤ ਮੀਟਿੰਗ ਦੌਰਾਨ ਸਰਪੰਚ ਲੱਖਾ ਸਿੰਘ ਨੇ ਕਿਹਾ ਕਿ ਕਸਬਾ ਚੋਹਲਾ ਸਾਹਿਬ ਦੀ ਪੰਚਾਇਤ ਨੇ ਵਿਕਾਸ ਕਾਰਜ ਆਰੰਭ ਕਰ ਦਿੱਤੇ ਹਨ ਅਤੇ ਹੁਣ ਛੱਪੜਾਂ ਦੀ ਖਲਾਈ ਅਤੇ ਸਫਾਈ ਕਰਵਾਉਣ ਦੇ ਨਾਲ ਨਾਲ ਗਲੀਆਂ, ਨਾਲੀਆਂ ਦੀ ਮੁਰੰਮਤ ਅਤੇ ਸਾਫ ਸਫਾਈ ਕਰਵਾਈ ਜਾਵੇਗੀ ਨਾਲ ਹੀ ਖਸਤਾ ਹਾਲਤ ਵਾਲੀਆਂ ਧਰਮਸ਼ਾਲਾਵਾਂ ਦੇ ਅਧੂਰੇ ਪਏ ਕੰਮਾਂ ਨੂੰ ਵੀ ਜਲਦੀ ਪੂਰਾ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਬਜ਼ਾਰ ਵਿਚ ਬਣਿਆ ਬੱਸ ਅੱਡਾ ਜੋ ਕਿ ਥੋੜ•ੀ ਜਿਹੀ ਬਰਸਾਤ ਹੋਣ 'ਤੇ ਪਾਣੀ ਖੜ•ਾ ਹੋਣ ਨਾਲ ਨਰਕ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਪਿਛਲੇ ਡੇਢ ਦਹਾਕੇ ਤੋਂ ਮੁਰੰਮਤ ਦੀ ਮੰਗ ਕਰ ਰਿਹਾ ਹੈ, ਇਸ ਬੱਸ ਅੱਡੇ ਨੂੰ ਨਮੂਨੇ ਦਾ ਬੱਸ ਅੱਡਾ ਬਣਾਇਆ ਜਾਵੇਗਾ ਜੋ ਕਿ ਵਿਕਾਸ ਕਾਰਜਾਂ ਦੀ ਮਿਸਾਲ ਬਣੇਗਾ। ਇਸ ਤੋਂ ਇਲਾਵਾ ਬੱਸ ਅੱਡੇ ਤੋਂ ਘੋੜੇ ਵਾਲਾ ਚੌਂਕ ਤੱਕ ਸੜਕ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮੈਂਬਰ ਪੰਚਾਇਤ, ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ, ਪਿਆਰਾ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਗੁਰਚਰਨ ਸਿੰਘ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।
Comments (0)
Facebook Comments (0)