ਜਿੰਨੀਆਂ ਜੁੱਤੀਆਂ ਮਾਰਨੀਆਂ ਹੈ ਮੇਰੇ ਪੁਤਲੇ ਤੇ ਮਾਰ ਲਵੋ ਪਰ ਦੇਸ਼ ਦੀ ਸੰਪਤੀ ਨਾ ਸਾੜੋ--ਮੋਦੀ

ਜਿੰਨੀਆਂ ਜੁੱਤੀਆਂ ਮਾਰਨੀਆਂ ਹੈ ਮੇਰੇ ਪੁਤਲੇ ਤੇ ਮਾਰ ਲਵੋ ਪਰ ਦੇਸ਼ ਦੀ ਸੰਪਤੀ ਨਾ ਸਾੜੋ--ਮੋਦੀ

ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਗਕਿਰਤਾ ਸੋਧ ਕਾਨੂੰਨ (CAA) ਉੱਤੇ ਜਿੰਨਾ ਮਰਜ਼ੀ ਗੁੱਸਾ ਕੱਢੋ, ਮੋਦੀ ਦੇ ਪੁਤਲੇ ਸਾੜੋ, ਜਿੰਨੀਆਂ ਜੁੱਤੀਆਂ ਮਾਰਨੀਆਂ ਹੈ ਮੇਰੇ ਪੁਤਲੇ ਤੇ ਮਾਰ ਲਵੋ ਪਰ ਦੇਸ਼ ਦੀ ਸੰਪਤੀ ਨਾ ਸਾੜੋ। ਉਨ੍ਹਾਂ ਕਿਹਾ ਕਿ ਗ਼ਰੀਬ ਦੀ ਝੁੱਗੀ ਨਾ ਸਾੜੋ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੁਲਿਸ ਦੇ 33,000 ਜਵਾਨਾਂ ਨੇ ਸ਼ਾਂਤੀ ਤੇ ਸੁਰੱਖਿਆ ਲਈ ਸ਼ਹਾਦਤਾਂ ਦਿੱਤੀਆਂ ਹਨ।

 

 

ਉਨ੍ਹਾਂ ਕਿਹਾ ਕਿ ਦੇਸ਼ ਦੇ ਚੁਣੇ ਹੋਏ ਸੰਸਦ ਮੈਂਬਰਾਂ ਦਾ ਆਦਰ ਕਰੋ। ਦੇਸ਼ ਦੇ ਦੋਵੇਂ ਸਦਨਾਂ ਨੇ ਨਾਗਰਿਕਤਾ ਕਾਨੂੰਨ ਨੂੰ ਪਾਸ ਕੀਤਾ ਹੈ। ਤੁਹਾਡੇ ਨਾਲ ਮੈਂ ਵੀ ਦੋਵੇਂ ਸਦਨਾਂ ਨੂੰ ਪ੍ਰਣਾਮ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਮੋਦੀ ਨੇ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਕੁਝ ਸਿਆਸੀ ਪਾਰਟੀਆਂ ਅਜਿਹੀਆਂ ਅਫ਼ਵਾਹਾਂ ਫੈਲਾ ਰਹੀਆਂ ਹਨ ਕਿ ਲੋਕ ਭਰਮਾਂ 'ਚ ਪੈ ਰਹੇ ਹਨ।

 

 

ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। 'ਮੈਂ ਉਨ੍ਹਾਂ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਜਦੋਂ ਦਿੱਲੀ ਦੀਆਂ ਕਾਲੋਨੀਆਂ ਰੈਗੂਲਰ ਕੀਤੀਆਂ ਗਈਆਂ ਸਨ, ਤਾਂ ਇਹ ਪੁੱਛਿਆ ਗਿਆ ਸੀ ਕਿ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋਏ ਹੋ, ਕਿਹੜੀ ਪਾਰਟੀ ਦੇ ਸਮਰਥਕ ਹੋ?' ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਲਾਭ ਮੁਸਲਿਮ, ਹਿੰਦੂ, ਸਿੱਖ, ਈਸਾਈ ਸਭ ਨੂੰ ਮਿਲਿਆ। ਇੱਕੋ ਹੀ ਸੈਸ਼ਨ ਵਿਚ ਦੋਵੇਂ ਬਿਲ ਪਾਸ ਹੋਏ ਹਨ, ਜਿਸ ਵਿੱਚ ਮੈਂ ਅਧਿਕਾਰ ਦੇ ਰਿਹਾ ਹਾਂ ਤੇ ਉਹ ਝੂਠ ਫੈਲਾ ਰਹੇ ਹਨ।