ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਦਾ ਮਾਮਲਾ ਪਹੁੰਚਿਆ SC, 24 ਜੂਨ ਨੂੰ ਸੁਣਵਾਈ
Wed 19 Jun, 2019 0ਨਵੀਂ ਦਿੱਲੀ :
ਸੁਪਰੀਮ ਕੋਰਟ ਬਿਹਾਰ ਵਿਚ ਚਮਕੀ ਬੁਖਾਰ ਨਾਲ ਪੀੜਤ ਬੱਚਿਆਂ ਦੇ ਇਲਾਜ ਲਈ ਮਾਹਿਰਾਂ ਦੀ ਮੈਡੀਕਲ ਟੀਮ ਗਠਿਤ ਕਰਨ ਦੀ ਮੰਗ ਸਬੰਧੀ ਅਪੀਲ ਉਤੇ 24 ਜੂਨ ਨੂੰ ਸੁਣਵਾਈ ਕਰਨ ਲਈ ਸਹਿਮਤੀ ਹੋ ਗਈ ਹੈ। ਉਥੇ ਉਤਰ ਬਿਹਾਰ ਦੇ ਮੁਜ਼ੱਫ਼ਰਪੁਰ ਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਏਈਐਸ (ਚਮਕੀ–ਬੁਖਾਰ) ਨਾਲ ਹੋਣ ਵਾਲੀ ਬੱਚਿਆਂ ਦੀ ਮੌਤ ਦੀ ਗਿਣਤੀ 144 ਤੱਕ ਪਹੁੰਚ ਗਈ ਹੈ। 18ਵੇਂ ਦਿਨ ਮੰਗਲਵਾਰ ਨੂੰ ਕੁਲ ਨੌ ਬੱਚਿਆਂ ਦੀ ਜਾਨ ਚਲੀ ਗਈ। ਮੁਜ਼ੱਫਰਪੁਰ ਦੇ ਐਮਕੇਐਮਸੀਐਚ ਵਿਚ ਪੰਜ, ਸਮਸਤੀਪੁਰ ਸਦਰ ਹਸਪਤਾਲ ਵਿਚ ਦੋ ਤੇ ਬੇਤੀਆ ਮੈਡੀਕਲ ਕਾਲਜ ਵਿਚ ਮੋਤੀਹਾਰੀ ਸਦਰ ਹਸਪਤਾਲ ਵਿਚ ਇਕ–ਇਕ ਬੱਚੇ ਦੀ ਮੌਤ ਹੋ ਗਈ ਹੈ। ਐਮਕੇਐਮਸੀਐਚ ਤੇ ਕੇਜਰੀਵਾਲ ਹਸਪਤਾਲ ਵਿਚ 39 ਨਵੇਂ ਬਿਮਾਰ ਬੱਚਿਆਂ ਨੂੰ ਭਰਤੀ ਕੀਤਾ ਗਿਆ ਹੈ। ਐਮਕੇਐਮਸੀਐਚ ਵਿਚ 30 ਤੇ ਕੇਜਰੀਵਾਲ ਹਸਪਤਾਲ ਵਿਚ 9 ਨਵੇਂ ਮਰੀਜ਼ ਭਰਤੀ ਕੀਤੇ ਗਏ ਹਨ। 18 ਦਿਨਾਂ ਵਿਚ ਏਈਐਸ ਦੇ 429 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ ਮੁਜ਼ੱਫਰਪੁਰ ਵਿਚ ਹੁਣ ਤੱਕ 144 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
Comments (0)
Facebook Comments (0)