ਵੋਟ ਦੀ ਪੁੱਛਗਿੱਛ ਸਬੰਧੀ, ਸ਼ਿਕਾਇਤ ਸਬੰਧੀ ਜਾਂ ਸੁਝਾਅ ਸਬੰਧੀ ਹੈਲਪਲਾਈਨ 1950 ’ਤੇ ਸੰਪਰਕ ਕੀਤਾ ਜਾਵੇ-ਜ਼ਿਲ੍ਹਾ ਚੋਣ ਅਫ਼ਸਰ

ਵੋਟ ਦੀ ਪੁੱਛਗਿੱਛ ਸਬੰਧੀ, ਸ਼ਿਕਾਇਤ ਸਬੰਧੀ ਜਾਂ ਸੁਝਾਅ ਸਬੰਧੀ ਹੈਲਪਲਾਈਨ 1950 ’ਤੇ ਸੰਪਰਕ ਕੀਤਾ ਜਾਵੇ-ਜ਼ਿਲ੍ਹਾ ਚੋਣ ਅਫ਼ਸਰ

ਸੀ-7 ਨਿਊਜ਼ 

ਤਰਨ ਤਾਰਨ, 15 ਮਾਰਚ 2019 :

ਡਿਪਟੀ ਕਮਿਸ਼ਨਰ-ਕਮ-ਚੋਣ ਅਫ਼ਸਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲੇ ਦੇ ਲੋਕਾਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਾਂ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ, ਸ਼ਿਕਾਇਤਾਂ ਜਾਂ ਸੁਝਾਅ ਸਬੰਧੀ ਹੈਲਪ ਲਾਈਨ ਨੰਬਰ 1950 ਦੀਆਂ ਸੇਵਾਵਾਂ ਲੈਣ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ।ਕੋਈ ਵੀ ਵਿਅਕਤੀ ਆਪਣੇ ਮੋਬਾਇਲ ਜਾਂ ਲੈਂਡ ਲਾਈਨ ਤੋਂ 1950 ਨੰਬਰ ਡਾਇਲ ਕਰਕੇ ਮਤਦਾਤਾ ਸੂਚੀ ’ਚ ਆਪਣੇ ਨਾਂ ਬਾਰੇ ਜਾਂ ਆਪਣੇ ਬੂਥ ਆਦਿ ਬਾਰੇ ਸਮੁੱਚੀ ਜਾਣਕਾਰੀ ਹਾਸਲ ਕਰ ਸਕਦੇ ਹਨ।ਇਸ ਤੋਂ ਇਲਾਵਾ ਜੇਕਰ ਉਹ ਚੱਲ ਰਹੇ ਚੋਣ ਅਮਲ ਸਬੰਧੀ ਕੋਈ ਸ਼ਿਕਾਇਤ ਜਾਂ ਸੁਝਾਆ ਦੇਣਾ ਚਾਹੁੰਦੇ ਹਨ ਤਾਂ ਇਸ ਲਈ ਵੀ 1950 ਨੰਬਰ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।    

        ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲੇ ’ਚੋਂ 1950 ਨੰਬਰ ’ਤੇ ਡਾਇਲ ਕਰਨ ਮੌਕੇ ਕੋਈ ਵੀ ਕੋਡ ਲਾਉਣ ਦੀ ਜ਼ਰੂਰਤ ਨਹੀਂ ਪਰ ਜੇਕਰ ਜ਼ਿਲੇ ਦਾ ਕੋਈ ਵਿਅਕਤੀ ਕਿਸੇ ਹੋਰ ਜ਼ਿਲੇ ’ਚੋਂ ਇਹ ਨੰਬਰ ਡਾਇਲ ਕਰੇਗਾ ਤਾਂ ਉਸ ਨੂੰ ਇਸ ਲਈ ਤਰਨ ਤਾਰਨ ਦਾ ਐਸ ਟੀ ਡੀ ਕੋਡ 01852 ਲਗਾਉਣਾ ਪਵੇਗਾ।

        ਉਨਾਂ ਦੱਸਿਆ ਕਿ 1 ਜਨਵਰੀ, 2019 ਨੂੰ 18 ਸਾਲ ਦੀ ਉਮਰ ਪੂਰੀ ਕਰਦੇ ਜ਼ਿਲ੍ਹੇ ਦੇ ਨਾਗਰਿਕ ਹੁਣ ਵੀ ਆਪਣੀ ਵੋਟ ਬਣਵਾ ਸਕਦੇ ਹਨ ਅਤੇ ਇਸ ਲਈ ਉਸ ਨੂੰ ਫ਼ਾਰਮ ਨੰਬਰ 6 ਭਰ ਕੇ ਆਪਣੇ ਬੀ. ਐਲ. ਓ. ਜਾਂ ਸਬੰਧਤ ਐਸ. ਡੀ. ਐਮ ਦਫ਼ਤਰ ’ਚ ਦੇਣਾ ਪਵੇਗਾ। ਜੇਕਰ ਕੋਈ ਐਨ. ਆਰ. ਆਈ. ਆਪਣੀ ਵੋਟ ਬਣਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਫ਼ਾਰਮ ਨੰ. 6 ਏ ਭਰਨਾ ਪਵੇਗਾ। ਇਸ ਤੋਂ ਇਲਾਵਾ ਨੈਸ਼ਨਲ ਵੋਟਰ ਸਰਵਿਸ ਪੋਰਟਲ (ਐਨ. ਵੀ. ਐਸ. ਪੀ. ਡੋਟ ਇੰਨ) ’ਤੇ ਲਾੱਗ-ਇੰਨ ਕਰਕੇ ਆਨਲਾਈਨ ਫ਼ਾਰਮ ਵੀ ਭਰਿਆ ਜਾ ਸਕਦਾ ਹੈ।