ਹਿੰਸਾ 'ਤੇ ਹਾਈਕੋਰਟ 'ਚ ਅੱਧੀ ਰਾਤ ਨੂੰ ਹੋਈ ਸੁਣਵਾਈ

ਹਿੰਸਾ 'ਤੇ ਹਾਈਕੋਰਟ 'ਚ ਅੱਧੀ ਰਾਤ ਨੂੰ ਹੋਈ ਸੁਣਵਾਈ

ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਿੰਸਾ ਨੂੰ ਲੈ ਕੇ ਦਿੱਲੀ ਹਾਈਕੋਰਟ 'ਚ 25 ਅਤੇ 26 ਫਰਵਰੀ ਦੀ ਦਰਮਿਆਨੀ ਰਾਤ ਨੂੰ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਨੇ ਦਿੱਲੀ ਪੁਲਿਸ ਨੂੰ ਸਾਰੇ ਸਰੋਤਾਂ ਦੀ ਤਾਇਨਾਤੀ ਨਾਲ ਜ਼ਖਮੀ ਪੀੜਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਇਹ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਜ਼ਖਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਹੋਵੇ।