ਤਰਨਤਾਰਨ ਡੇਰੇ 'ਚੋਂ ਬਾਬੇ ਨੂੰ ਬੰਧਕ ਬਣਾ ਕੇ ਲੁੱਟੇ 1.5 ਕਰੋੜ ਰੁਪਏ

ਤਰਨਤਾਰਨ ਡੇਰੇ 'ਚੋਂ ਬਾਬੇ ਨੂੰ ਬੰਧਕ ਬਣਾ ਕੇ ਲੁੱਟੇ 1.5 ਕਰੋੜ ਰੁਪਏ

ਤਰਨਤਾਰਨ: ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਤਰਨਤਾਰਨ 'ਚ ਡੇਰੇ ਵਿੱਚ ਖਜਾਨਚੀ ਨੂੰ ਬੰਧਕ ਬਣਾਕੇ ਤਿੰਨ ਅਣਪਛਾਤੇ ਲੁਟੇਰੀਆਂ ਨੇ ਲੱਗਭੱਗ ਡੇਢ ਕਰੋੜ ਰੁਪਏ ਲੁੱਟ ਲੈ ਗਏ। ਡੇਰਾ ਬਾਬਾ ਜਗਤਾਰ ਸਿੰਘ ਦੀ ਸੇਵਾ ਵਾਲਿਆਂ ਦਾ ਹੈ।

 

 

ਖਜਾਨਚੀ ਬਾਬਾ ਮਹਿੰਦਰ ਸਿੰਘ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਲੁੱਟ ਦੀ ਘਟਨਾ ਡੇਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸਨੂੰ ਪੁਲਿਸ ਖੰਗਾਲ ਰਹੀ ਹੈ, ਤਾਂਕਿ ਲੁਟੇਰਿਆਂ ਦਾ ਸੁਰਾਗ ਮਿਲ ਸਕੇ। ਮਿਲੀ ਜਾਣਕਾਰੀ ਦੇ ਅਨੁਸਾਰ, ਡੇਰੇ ਵਿੱਚ ਆਏ ਤਿੰਨ ਅਣਪਛਾਤੇ ਲੋਕਾਂ ਨੇ ਬਾਬਾ ਮਹਿੰਦਰ ਸਿੰਘ ਨੂੰ ਕਿਹਾ ਕਿ ਉਹ ਕਿਸੇ ਮਰੀਜ ਨੂੰ ਬਾਬਾ ਜੀ ਦੇ ਦਰਸ਼ਨ ਕਰਵਾਉਣਾ ਚਾਹੁੰਦੇ ਹਨ।

 

 

ਇਸ ਬਹਾਨੇ ਲੋਕ ਬਾਬਾ ਮਹਿੰਦਰ ਸਿੰਘ ਕਮਰੇ 'ਚ ਦਾਖਲ ਹੋਏ ਅਤੇ ਉਨ੍ਹਾਂ ਨੂੰ ਮਾਰ ਕੁੱਟ ਕਰਦੇ ਹੋਏ, ਉਨ੍ਹਾਂ ਨੂੰ ਬੰਧਕ ਬਣਾ ਲਿਆ। ਦੋਸ਼ੀਆਂ ਨੇ ਖਜਾਨਚੀ ਬਾਬਾ ਮਹਿੰਦਰ ਸਿੰਘ ਦੇ ਕਮਰੇ 'ਚੋਂ ਡੇਢ ਕਰੋੜ ਰੁਪਏ ਇੱਕਠੇ ਕੀਤੇ ਅਤੇ ਫਰਾਰ ਹੋ ਗਏ। ਇੰਨੀ ਵੱਡੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਦਾ ਕੋਈ ਵੀ ਉੱਚ ਅਧਿਕਾਰੀ ਮੀਡੀਆ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ। ਪੁਲਿਸ ਸਿਰਫ ਇੰਨਾ ਕਹਿ ਰਹੀ ਹੈ ਕਿ ਮਾਮਲੇ ਨੂੰ ਜਲਦੀ ਸੁਲਝਾ ਲਿਆ ਜਾਵੇਗਾ।