ਹੀਰਾ ਲਾਲ ਚੋਪੜਾ ਬਣੇ ਬੀ ਜੇ ਪੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ,
Sun 21 Jul, 2019 0ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਬਾਠ ਵੱਲੋਂ ਆਪਣੇ ਹੱਕਾਂ ਦੀ ਵਰਤੋਂ ਕਰਦਿਆਂ ਹੀਰਾ ਲਾਲ ਚੋਪੜਾ ਭਿੱਖੀਵਿੰਡ ਨੂੰ ਜ਼ਿਲ੍ਹਾ ਤਰਨ ਤਾਰਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ! ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਦਾ ਨੰਦ ਚੋਪੜਾ ,ਵਿਨੋਦ ਧਵਨ, ਰਾਜ ਕੁਮਾਰ ਸ਼ਰਮਾ, ਅਮਨ ਸ਼ਰਮਾ, ਕੇਵਲ ਕ੍ਰਿਸ਼ਨ , ਨਰਿੰਦਰ ਸਿੰਘ , ਬਲਜੀਤ ਰਾਏ ,ਰਜੇਸ਼ ਚੋਪੜਾ, ਬਲਵੀਰ ਸਿੰਘ ,ਸੰਦੀਪ ਧਵਨ ,ਕਰਨ ਗਿੱਲ ,ਲੱਖਾ ਸਿੰਘ ,ਮੰਗਾ ਸਿੰਘ , ਸਵਰਨਜੀਤ ਧਵਨ ਆਦਿ ਦੀ ਹਾਜ਼ਰੀ ਚ ਹੀਰਾ ਲਾਲ ਚੋਪੜਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦਿਆਂ ਬੀਬੀ ਬਾਠ ਨੇ ਕਿਹਾ ਹੀਰਾ ਲਾਲ ਚੋਪੜਾ ਨੂੰ ਦਿੱਤੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਲਈ ਦਿਨ ਰਾਤ ਇੱਕ ਕਰ ਦੇਣਗੇ ! ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣੇ ਹੀਰਾ ਲਾਲ ਚੋਪੜਾ ਚੋਪੜਾ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਹਾਈਕਮਾਂਡ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਬਾਠ ਦਾ ਧੰਨਵਾਦ ਕਰਦਿਆਂ ਕਿਹਾ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ
Comments (0)
Facebook Comments (0)