ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ

 ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ

ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਰਾਸ਼ਟਰੀ ਪੱਧਰ ‘ਤੇ ਸਕਾਲਰਸ਼ਿਪ ਪੋਸਟ ਡਾਕਟੋਰਲ ਫੈਲੋਸ਼ਿਪ ਆਈਆਈਪੀਐੱਸ 2019 ਸ਼ੁਰੂ ਹੋਈ ਹੈ। ਇਹ ਸਕਾਲਰਸ਼ਿਪ ਪਾਪੂਲੇਸ਼ਨ ਸਟੱਡੀਜ਼ ਜਾਂ ਸਬੰਧਤ ਵਿਸ਼ਿਆਂ ‘ਚ ਪੀਐੱਚਡੀ ਦੀ ਡਿਗਰੀ ਕਰ ਚੁੱਕੇ ਉਮੀਦਵਾਰ, ਜੋ ਇੰਟਰਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਸਾਇੰਸਿਜ਼ (ਆਈਆਈਪੀਐੱਸ) ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਪੋਸਟ ਡਾਕਟੋਰਲ ਫੈਲੋਸ਼ਿਪ ਲਈ ਅਪਲਾਈ ਕਰਨ ਦੇ ਚਾਹਵਾਨ ਹੋਣ।ਇਸ ਦੇ ਲਈ ਯੋਗਤਾ ਪਾਪੂਲੇਸ਼ਨ ਸਟੱਡੀਜ਼ ਜਾਂ ਜਨਸੰਖਿਆ, ਸਿਹਤ, ਲਿੰਗ ਅਤੇ ਵਿਕਾਸ ਨਾਲ ਸਬੰਧਤ ਵਿਸ਼ਿਆਂ ‘ਚ ਪੀਐੱਚਡੀ ਦੀ ਡਿਗਰੀ ਕਰ ਚੁੱਕੇ ਉਮੀਦਵਾਰ, ਜਿਨ੍ਹਾਂ ਦੀ ਉਮਰ 30 ਜੂਨ 2019 ਨੂੰ 40 ਸਾਲ ਤੋਂ ਘੱਟ ਹੋਵੇ, ਅਪਲਾਈ ਕਰ ਸਕਦੇ ਹਨ। ਚਾਹਵਾਨ ਉਮੀਦਵਾਰ ਨੂੰ ਡਾਕ ਰਾਹੀਂ ਇਸ ਪਤੇ ‘ਤੇ ਅਪਲਾਈ ਕਰਨਾ ਪਵੇਗਾ, ਪਤਾ ਹੈ – ਦਿ ਅਸਿਸਟੈਂਟ ਰਜਿਸਟਰਾਰ (ਅਕੈਡਮਿਕ), ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸ, ਗੋਵੰਡੀ ਸਟੇਸ਼ਨ ਰੋਡ, ਦੇਵਨਾਰ, ਮੁੰਬਈ-400088 , ਚੁਣੇ ਗਏ ਉਮੀਦਵਾਰਾਂ ਨੂੰ ਇਕ ਸਾਲ ਤਕ 50,000 ਰੁਪਏ ਦਾ ਮਹੀਨੇਵਾਰ ਭੱਤਾ ਮੁਹੱਈਆ ਕਰਵਾਇਆ ਜਾਵੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ: 1 ਜੁਲਾਈ, 2019 ਹੈ ।  ਐਪਲੀਕੇਸ਼ਨ ਲਿੰਕ http://www.b4s.in/DPP/IIP1 

ਇਸੇ ਤਰ੍ਹਾਂ ਸ਼੍ਰੇਣੀ ਯੋਗਤਾ ਅਤੇ ਸਾਧਨ ਆਧਾਰਿਤ ਸਕਾਲਰਸ਼ਿਪ ਲੌਰੀਅਲ ਇੰਡੀਆ ਫਾਰ ਯੰਗ ਵੂਮੈਨ ਇਨ ਸਾਇੰਸ ਸਕਾਲਰਸ਼ਿਪ 2019 ਸ਼ੁਰੂ ਹੋਈ ਹੈ। ਲੌਰੀਅਲ ਇੰਡੀਆ ਭਾਰਤ ਵਿਚ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਸਾਇੰਸ ਦੇ ਕਿਸੇ ਵੀ ਖੇਤਰ ਵਿਚ ਗ੍ਰੈਜੂਏਸ਼ਨ ਕਰਨ ਲਈ ਹੋਣਹਾਰ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਮੁਹੱਈਆ ਕਰਵਾ ਰਹੀ ਹੈ। ਇਸ ਸਕਾਲਰਸ਼ਿਪ ਦਾ ਉਦੇਸ਼ ਨੌਜਵਾਨ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣਾ ਅਤੇ ਵਿਗਿਆਨ ਵਿਚ ਸਿੱਖਿਆ ਪ੍ਰਾਪਤ ਕਰਨ ਤੇ ਭਵਿੱਖ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਲਈ 19 ਸਾਲ ਤਕ ਦੀਆਂ ਵਿਦਿਆਰਥਣਾਂ, ਜਿਨ੍ਹਾਂ ਨੇ ਵਿੱਦਿਅਕ ਸੈਸ਼ਨ 2018-19 ਵਿਚ ਸਾਇੰਸ ਵਿਸ਼ਿਆਂ, ਜਿਵੇਂ ਪੀਸੀਐੱਮ, ਪੀਸੀਬੀ, ਪੀਸੀਐੱਮਬੀ ਦੇ ਨਾਲ 12ਵੀਂ ਦੀ ਪ੍ਰੀਖਿਆ 85 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ। ਵਿਦਿਆਰਥਣ ਦੀ ਸਾਲਾਨਾ ਪਰਿਵਾਰਕ ਆਮਦਨ 4 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ, ਉਹ ਅਪਲਾਈ ਕਰ ਸਕਦੀਆਂ ਹਨ। ਆਨਲਾਈਨ ਅਪਲਾਈ ਕਰਨ ਤੋਂ ਇਲਾਵਾ ਡਾਕ ਜ਼ਰੀਏ ਇਸ ਪਤੇ ‘ਤੇ ਅਪਲਾਈ ਕੀਤਾ ਜਾ ਸਕਦਾ ਹੈ – ਲੌਰੀਅਲ ਇੰਡੀਆ, ਸਕਾਲਰਸ਼ਿਪ ਸੈੱਲ, ਬਡੀ4ਸਟੱਡੀ, ਸਟੈਲਰ ਆਈਟੀ ਪਾਰਕ, ਸੀ-25, ਟਾਵਰ-ਏ, ਗਰਾਉਂਡ ਫਲੋਰ, ਆਫਿਸ ਨੰਬਰ-8, 9, 10, ਸੈਕਟਰ-62, ਨੋਇਡਾ- 201301, ਉੱਤਰ ਪ੍ਰਦੇਸ਼। ਸਾਇੰਸ ਵਿਚ ਗ੍ਰੇਜੂਏਸ਼ਨ ਡਿਗਰੀ ਪੂਰੀ ਕਰਨ ਲਈ ਕਿਸ਼ਤਾਂ ਵਿਚ 2,50,000 ਰੁਪਏ ਤਕ ਦੀ ਵਿੱਤੀ ਰਾਸ਼ੀ ਸਕਾਲਰਸ਼ਿਪ ਦੇ ਰੂਪ ‘ਚ ਮੁਹੱਈਆ ਕਰਵਾਈ ਜਾਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ: 1 ਜੁਲਾਈ, 2019 ਹੈ। 

ਇਸੇ ਤਰ੍ਹਾਂ ਵਿਦੇਸ਼ਾਂ ‘ਚ ਜਾ ਕੇ ਪੜ੍ਹ ਰਹੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਪੱਧਰ ਸਕਾਲਰਸ਼ਿਪ ਆਈਯੂਬੀਐੱਚ ਆਨਲਾਈਨ ਐੱਮਬੀਏ ਸਕਾਲਸ਼ਿਪ 2019 ਸ਼ੁਰੂ ਹੋਈ ਹੈ। ਦਿ ਇੰਟਰਨੈਸ਼ਨਲ ਯੂਨੀਵਰਸਿਟੀ ਆਫ ਅਪਲਾਈਡ ਸਾਇੰਸ (ਆਈਯੂਬੀਐੱਚ), ਜਰਮਨੀ ਵੱਲੋਂ ਐੱਮਬੀਏ ਕਰਨ ਦੇ ਚਾਹਵਾਨ ਵਿਦਿਆਰਥੀਆਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਆਨਲਾਈਨ ਐੱਮਬੀਏ ਡਿਸਟੈਂਸ ਲਰਨਿੰਗ ਪ੍ਰੋਗਰਾਮ ਤਹਿਤ ਵਿਦਆਰਤੀ ਆਪਣੀ ਜੌਬ ਅਤੇ ਪਰਿਵਾਰ ਨੂੰ ਛੱਡੇ ਬਿਨਾਂ ਐੱਮਬੀਏ ਕਰ ਸਕਣਗੇ। ਉਹ ਭਾਰਤੀ ਵਿਦਿਆਰਥੀ, ਜੋ ਐੱਮਬੀਏ ਕਰਨ ਦੀ ਯੋਗਤਾ ਰੱਖਦੇ ਹੋਣ, ਉਹ ਅਪਲਾਈ ਕਰਨ ਦੇ ਯੋਗ ਹਨ। ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਆਨਲਾਈਨ ਅਤੇ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਵਜ਼ੀਫ਼ਾ/ਲਾਭ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀਆਂ ਅਕੈਡਮਿਕ ਜਾਂ ਨਿੱਜੀ ਪ੍ਰਾਪਤੀਆਂ ਦੇ ਆਧਾਰ ‘ਤੇ ਸਕਾਲਰਸ਼ਿਪ ਦਾ ਲਾਭ ਪ੍ਰਾਪਤ ਹੋਵੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ 28 ਜੂਨ, 2019 ਹੈ।