ਹੋਮਿਓਪੈਥਿਕ ਡਾਕਟਰਾਂ ਵੱਲੋਂ ਲਗਾਇਆ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ।

ਹੋਮਿਓਪੈਥਿਕ ਡਾਕਟਰਾਂ ਵੱਲੋਂ ਲਗਾਇਆ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ।

ਚੋਹਲਾ ਸਾਹਿਬ 16 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਕਿਸਾਨ-ਮਜਦੂਰ ਵਿਰੋਧੀ ਤਿੰਨ ਆਰਡੀਨੈਸ ਜਾਰੀ ਕਰਕੇ ਸਮੁੱਚੇ ਭਾਰਤ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਨਾਲ ਨਾਲ ਹਰ ਵਰਗ ਨਾਲ ਖਿਲਵਾੜ ਕੀਤਾ ਹੈ ਅਤੇ ਦੇਸ਼ਵਾਸੀਆਂ ਦਾ ਕਚੂੰਮਰ ਕੱਢਣ ਦੀ ਤਿਆਰੀ ਕੀਤੀ ਗਈ ਹੈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾ: ਰਸਬੀਰ ਸਿੰਘ ਸੰਧੂ ਚੰਬਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰਦੇ ਕਿਸਾਨ-ਮਜਦੂਰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਨਾਲ ਨਾਲ ਦੁਕਾਨਦਾਰ,ਬਿਜਨਸਮੈਨ ਅਤੇ ਵੱਖ ਵੱਖ ਸਘੰਰਸ਼ਸ਼ੀਲ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਧਰਨਾ ਲਗਾਇਆ ਗਿਆ ਹੈ।ਸਘੰਰਸ਼ ਕਰ ਰਹੇ ਇਹਨਾਂ ਯੋਧਿਆਂ ਦੀ ਸਰੀਰਕ ਜਾਂਚ ਅਤੇ ਜਰੂਰਤ ਪੈਣ ਤੇ ਲੋੜੀਂਦੀਆਂ ਦਵਾਈਆਂ ਮੁਹਈਆਂ ਕਰਵਾਉਣ ਲਈ ਹੋਮਿਓਪੈਥਿਕ ਡਾਕਟਰਾਂ ਦੀ ਟੀਮ ਡਾ:ਗੁਰਵਿੰਦਰ ਸਿੰਘ ਮਖੂ,ਡਾ:ਗੁਰਨੇਕ ਸੰਘ ਰਮਦਾਸ,ਡਾ:ਨਰੈਣ ਸਿੰਘ ਵਲੋਟੋਹਾ,ਡਾ:ਪ੍ਰਦੀਪ ਸਿੰਘ ਰਾਹਲ ਚਾਹਲ,ਮਨਜੀਤ ਸਿਘੰ ਰੇਡਿਓਗ੍ਰਾਫਰ,ਹਰਦੀਪ ਸਿੰਘ ਲੈਬ ਟੈਕਨੀ਼ਅਨ,ਮਾਸਟਰ ਰਣਯੋਧ ਸਿੰਘ ਲਾਲਪੁਰ,ਜਗਦੀਪ ਸਿੰਘ ਲਾਲਪੁਰ,ਇੰੰਦਰਜੀਤ ਸਿੰਘ ਮਖੂ,ਗੁਰਪ੍ਰੀਤ ਸਿੰਘ ਭੁੱਲਰ ਚੋਹਲਾ ਸਾਹਿਬ ਆਦਿ  ਵੱਲੋਂ ਦਿੱਲੀ ਵਿਖੇ ਹੋਮਿਓਪੈਥਿਕ ਕੈਂਪ ਲਗਾਇਆ ਗਿਆ ਹੈ।ਉਹਨਾਂ ਦੱਸਿਆ ਕਿ ਸਰਦੀ ਦੇ ਇਸ ਮੌਸਮ ਵਿੱਚ ਸੈਂਕੜੇ ਜਰੂਰਤਮੰਦ ਵਿਆਕਤੀਆਂ ਨੂੰ ਸਰਦੀ ਤੋਂ ਬਚਣ ਲਈ ਲੋੜੀਂਦਾ ਸਮਾਨ ਮੁਫ਼ਤ ਵੰਡਿਆ ਗਿਆ ਹੈ ਅਤੇ ਸਰਦੀ ਤੋਂ ਬਚਣ ਲਈ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਵੰਡੀਆਂ ਜਾ ਰਹੀਆਂ ਹਨ।