5 ਮਹੀਨਿਆਂ 'ਚ 20 ਮਾਹਿਰਾਂ ਦੀ ਟੀਮ ਨੇ ਤਿਆਰ ਕੀਤਾ ਸ਼੍ਰੀਦੇਵੀ ਦਾ ਵੈਕਸ ਸਟੈਚੂ
Wed 14 Aug, 2019 0ਬੀਤੇ ਦਿਨ ਸ਼੍ਰੀਦੇਵੀ ਦਾ ਜਨਮਦਿਨ ਸੀ। ਇਸ ਦੌਰਾਨ ਮਰਹੂਮ ਅਦਾਕਾਰਾ ਸ਼੍ਰੀਦੇਵੀ ਨੂੰ ਉਨ੍ਹਾਂ ਦੇ ਪਰਿਵਾਰ,ਫੈਨਜ਼ ਅਤੇ ਬਾਲੀਵੁੱਡ ਸਿਤਾਰਿਆਂ ਨੇ ਯਾਦ ਕੀਤਾ। ਸ਼੍ਰੀਦੇਵੀ ਨੂੰ ਮੈਡਮ ਤੁਸਾਦ ਸਿੰਗਾਪੁਰ ਨੇ ਖਾਸ ਅੰਦਾਜ਼ 'ਚ ਸ਼ਰਧਾਂਜਲੀ ਦਿੱਤੀ ਹੈ। ਮੈਡਮ ਤੁਸਾਦ ਸਿੰਗਾਪੁਰ ਨੇ ਸ਼੍ਰੀਦੇਵੀ ਦੇ 56ਵੇਂ ਜਨਮਦਿਨ 'ਤੇ ਉਨ੍ਹਾਂ ਦੇ ਵੈਕਸ ਸਟੈਚੂ ਦੇ ਲਾਂਚ ਦਾ ਐਲਾਨ ਕੀਤਾ ਹੈ। ਸ਼੍ਰੀਦੇਵੀ ਦੇ ਇਸ ਮੋਮ ਦੇ ਪੁਤਲੇ ਨੂੰ ਅਦਾਕਾਰਾ ਦੀ ਯਾਦ 'ਚ ਬਣਾਇਆ ਗਿਆ ਹੈ।
Comments (0)
Facebook Comments (0)