ਦਿੱਲੀ ਨੂੰ ਵਖਤ

ਦਿੱਲੀ ਨੂੰ ਵਖਤ

ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋਂ । 

 

ਕਿਸਾਨਾਂ ਨੇ ਵਖਤ ਪਾ ਦਿੱਤਾ ਦਿੱਲੀ ਨੂੰ 

 

ਜਿਵੇ ਸ਼ੇਰਾਂ ਨੇ ਘੇਰ ਲਿਆ ਬਿੱਲੀ ਨੂੰ 

 

ਅਸੀ ਕਿਸੇ ਨੂੰ ਡਰਾਉਂਦੇ ਨਾਂ,

 ਨਾਂ ਕਿਸੇ ਤੋਂ ਡਰਦੇ,

ਅਸੀ ਕਿਰਤ ਕਰਦੇ,ਵੰਡ ਕੇ ਛਕਦੇ,

ਗੁਰੂਆ ਦੀ ਵਿਚਾਰਧਾਰਾ ਪੜਦੇ।

 

ਅਸੀ ਦੇਸ਼ ਕੌਮ ਦੀ ਖਾਤਰ,

ਫਾਸ਼ੀਆ ਤੇ ਆਏ ਚੜਦੇ।

 

ਅਸੀ ਨਾਨੀ ਚੇਤੇ ਕਰਵਾ ਦੇਈਏ,

ਜਿਹੜਾ ਹੱਥ ਪਾਂਵੇ ਸਾਡੇ ਬੂਹੇ ਦੀ ਕਿਲੀ ਨੂੰ,

 

ਕਿਸਾਨਾਂ ਨੇ ਵਖਤ ਪਾ ਦਿੱਤਾ ਦਿੱਲੀ ਨੂੰ,

ਜਿਵੇਂ ਸ਼ੇਰਾ ਨੇ ਘੇਰ ਲਿਆ ਬਿੱਲੀ ਨੂੰ ।।

 

ਅਸੀ ਸਦੀਆਂ ਤੋਂ ਕਰਦੇ ਆਏਂ ਖੇਤੀ ਬਾੜੀ ,

ਫਸਲਾਂ ਨੇ ਸਾਨੂੰ ਪੁੱਤਾ ਵਰਗੀਆਂ,

ਜ਼ਮੀਨ ਸਾਨੂੰ ਹੈ ਜਾਨ ਤੋਂ ਪਿਆਰੀ 

 

ਫਸਲਾਂ ਸਾਡੀਆਂ ਕੂੜੇ ਦੇ ਭਾਅ ਜਾਣਗੀਆਂ,

ਜੇ ਖਰੀਦ ਬੰਦ ਕਰ ਦਿੱਤੀ ਸਰਕਾਰੀ 

 

ਚਾਹ ਵੇਚਣ ਵਾਲੇ ਦੇਸ਼ ਵੇਚੀ ਜਾਂਦੇ,

ਅਬਾਨੀਆ ਨਾਲ ਇਹਨਾਂ ਦੀ ਯਾਰੀ 

 

ਸਬਰ ਦੀ ਵੀ ਕੋਈ ਸੀਮਾ ਹੁੰਦੀ ਹੈ,

ਹਾਕਮਾਂ ਤੇਰੀ ਮੱਤ ਕਿਉਂ ਮਾਰੀ ।

 

ਅਸੀਂ ਮਾਰ,ਮਾਰ ਸਵਾਗੇ,ਵੱਤਰ ਕਰਦੇ ਆਏਂ,

ਜਮੀਨ ਖੁਸ਼ਕ ਅਤੇ ਸਿੱਲੀ ਨੂੰ ।

 

ਕਿਸਾਨਾਂ ਨੇ ਵਖਤ ਪਾ ਦਿੱਤਾ ਦਿੱਲੀ ਨੂੰ ।

ਜਿਵੇਂ ਸ਼ੇਰਾ ਨੇ ਘੇਰ ਲਿਆ ਬਿੱਲੀ ਨੂੰ ।।।

 

ਖੱਟਰਾ ਤੇਰੇ ਖੱਟੇ ਕਰ ਦਿੱਤੇ ਦੰਦ ਉਏ

ਅਸੀ ਪੂਰ ਦੇਈਏ ਤੇਰੇ ਮਾਰੇ ਖੱਡੇ

 

ਹਰਿਆਣੇ ਦੇ ਕਿਸਾਨਾਂ ਨੇ  ਦਿੱਤੇ ਸੰਦ ਉਏ।

ਕਿਸਾਨਾਂ ਤੋੜ ਦਿੱਤੇ ਤੇਰੇ ਬੈਰੀਅਰ 

ਢਾਹ ਦਿੱਤੀ ਤੇਰੀ ਫੋਰਸਾਂ ਵਾਲੀ ਕੰਧ ਉਏ।

 

ਅੱਥਰੂ ਗੈਸ ਦੇ ਗੋਲੇ ਸਾਡੇ ਮੁੱਕੇ ਅੱਥਰੂ ਨਾ ਕੱਢਦੇ ,

ਪਾਣੀ ਦੀਆਂ ਵਾਛੜਾ ਥੱਲੇ ਮੁਕਾਈਏ ਪੰਧ ਉਏ।

 

ਅਸੀ ਵੱਟ ਕੱਢ ਦੇਈਏ,ਖਿੱਚ ਕੇ ਤਾਰ ਢਿੱਲੀ ਨੂੰ ।

 

ਕਿਸਾਨਾਂ ਨੇ ਵਖਤ ਪਾ ਦਿੱਤਾ ਦਿੱਲੀ ਨੂੰ ।

ਜਿਵੇਂ ਸ਼ੇਰਾ ਨੇ ਘੇਰ ਲਿਆ ਬਿੱਲੀ ਨੂੰ 

।।।।

ਖਾਰੇ ਵਾਲਿਆਂ,

ਦੇਸ਼ ਦੇ ਕਿਸਾਨਾਂ ਦਾਂ ਆ ਗਿਆ ਹੜ੍ਹ ਦਿੱਲੀਏ,

ਚਾਰੇ ਪਾਸਿਓਂ ਤੈਂਨੂੰ  ਘੇਰ  ਲਿਆ,

ਸੜਕਾਂ ਤੇ ਬਣਾਏ ਘਰ ਦਿੱਲੀਏ।

 

ਹਾਕਮ ਸੁੱਤੇ ਨੀਂਦ ਵਾਲੀਆਂ ਗੋਲੀਆ ਖਾ ਕੇ,

ਅੰਨ ਦਾਤਾ ਠੰਡ ਵਿੱਚ ਠਰ ਰਿਹਾ  ਦਿੱਲੀਏ।

 

ਸਾਰਾ ਜਹਾਨ ਤੈਨੂੰ    ਲਾਹਨਤਾਂ ਪਾਵੇ, 

ਚੱਪਣੀ ਵਿੱਚ ਨੱਕ ਡੋਬ ਕੇ ਜਾ ਮਰ ਦਿੱਲੀਏ।

ਸ਼ੇਰੇ ਪੰਜਾਬ ਪੱਥਰਾਂ ਦੇ ਕਿਲੇ ਤੋੜਦੇ ਰਹੇ,

ਅਸੀ ਤੋੜ ਦੇਵਾਂਗੇ ਤੇਰੀ ਇੱਟ ਪਿਲੀ ਨੂੰ ।

 

ਕਿਸਾਨਾਂ ਨੇ ਵਖਤ ਪਾ ਦਿੱਤਾ ਦਿੱਲੀ ਨੂੰ ,

ਜਿਵੇ ਸ਼ੇਰਾ ਨੇ ਘੇਰ ਲਿਆ ਬਿੱਲੀ ਨੂੰ