ਕਾਲੇ ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਦਾ ਰਵੱਈਆਂ ਗੈਰ ਜ਼ੁੰਮੇਰਾਨਾ : ਸਤਨਾਮ ਸਿੰਘ ਸੂਬਾ ਸਕੱਤਰ

ਕਾਲੇ ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਦਾ ਰਵੱਈਆਂ ਗੈਰ ਜ਼ੁੰਮੇਰਾਨਾ :  ਸਤਨਾਮ ਸਿੰਘ ਸੂਬਾ ਸਕੱਤਰ

ਚੋਹਲਾ ਸਾਹਿਬ 18 ਅਕਤੂਬਰ ( ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)   ਕਾਲੇ ਖੇਤੀ ਕਾਨੂੰਨਾਂ ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਰਵੱਈਆਂ ਗੈਰ-ਜ਼ੁੰਮੇਰਾਨਾ ਅਤੇ ਲੋਕ ਵਿਰੋਧੀ ਹੈ । ਉਕਤ ਕਾਨੂੰਨਾਂ ਦੇ ਖਿਲਾਫ ਕਰੀਬ ਸਾਲ ਭਰ ਦਾ ਸਮਾ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ  ਤੇ ਬੈਠਿਆ ਨੂੰ ਹੋਣ ਵਾਲਾ ਪਰ ਅਜੇ ਤੱਕ ਕਿਸੇ ਕਿਸਮ ਦੀ ਸੁਣਵਾਈ ਨਹੀ ਹੋ ਰਹੀ ,700 ਤੋ ਵੱਧ ਕਿਸਾਨ ਸ਼ਹੀਦ ਹੋ ਗਏ ਹਨ, ਜਿਸ ਤੋ ਸਾਫ ਸਾਫ  ਸਰਕਾਰਾਂ ਦੀ ਮੰਨਸ਼ਾ ਦਿਖਾਈ ਦਿੰਦੀ ਹੈ ਕਿ ਉਹ ਕਿਸਾਨ ਵਿਰੋਧੀ ਹੈ । ਅੱਜ ਇਹ ਗੱਲਾਂ ਦਾ ਵਰਨਣ  ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੂੂਬਾ ਸਕੱਤਰ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਹਲਕੇ ਦੇ ਵੱਖ ਵੱਖ ਲੋਕਾਂ,ਮੋਹਤਬਰਾਂ,ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਪੰਜਾਬ ਹਿੱਤ ਦੇ ਮਸਲਿਆਂ ਸਬੰਧੀ ਕੀਤਾ ।ਉਨਾ ਨੇ ਸਪੱਸ਼ਟ ਤੌਰ ਤੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਦੇਸ਼ ਦੇ ਹਿੱਤਾਂ ਲਈ ਨੁਕਸਾਨਦਾਇਕ ਦੱਸਿਆ ਜੋ ਪੂੰਜੀਵਾਦਾਂ ਦੀ ਭਲਾਈ ਲਈ ਦੇਸ਼ ਦੇ ਲੋਕਾਂ ਦਾ ਬੇੜਾ ਗਰਕ  ਕਰਨ ਤੇ ਤੁੱਲੇ ਹੋਏ ਹਨ । ਅਮੀਰ ਘਰਾਣਿਆਂ ਦੇ  ਸਿਰਾਂ ਤੇ ਵੋਟਾਂ  ਬਟੋਰਨ ਵਾਲੇ ਇਨਾ ਨੇਤਾਵਾਂ ਨੂੰ  ਸਤਨਾਮ ਸਿੰਘ ਚੋਹਲਾ ਨੇ ਸਖਤ ਲਹਿਜ਼ੇ ਨਾਲ ਕਿਹਾ ਕਿ ਜਦ ਦੇਸ਼ ਦਾ  ਵੋਟਰ ਆਪਣੇ ਹੱਕਾਂ ਲਈ ਉੱਠ ਗਿਆ ਤਾਂ ਤਹਾਨੂੰ ਭੱਜਣ ਨੂੰ ਰਾਹ ਨਹੀ ਲੱਭਣਾ ਕਿਉਕਿ ਅਜੇ ਤਾਂ ਸਿਰਫ ਦੇਸ਼ ਦਾ ਕਿਸਾਨ,ਮਜਦੂਰ ਹੀ  ਮੋਦੀ ਦੇ ਤਾਨਾਸ਼ਾਹੀ ਫੈਸਲਿਆਂ ਖਿਲਾਫ ਉਠਿਆ ਹੈ ਜੇਕਰ ਸਾਰਾ ਮੁਲਕ ਇਕ ਹੋ ਗਿਆ ਤਾਂ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਹੀ ਪੁੱਜੇਗਾ ।ਇਸ ਮੌਕੇ ਸਤਨਾਮ ਸਿੰਘ ਚੋਹਲਾ ਨੇ ਸੰਯੁਕਤ ਕਿਸਾਨ  ਮੋਰਚੇ ਵੱਲੋ ਰੇਲ ਰੋਕੋ ਅੰਦੋਲਨ ਦੀ ਪੂਰਨ ਰੂਪ ਚ ਹਿਮਾਇਤ ਦਾ ਐਲਾਨ ਕਰਦਿਆਂ ਸਭ ਨੂੰ ਅਪੀਲ ਕੀਤੀ ਕਿ ਸਭ ਵਰਗ ਇਕ ਮੰਚ ਤੇ ਇਕੱਠੇ ਹੋਣ । ਘੱਟ-ਗਿਣਤੀਆਂ ਦੇ ਹੱਕਾਂ ਲਈ ਲੋਕਾਂ ਨੂੰ ਆਪ ਮੁਹਾਰੇ ਅੱਗੇ ਆਉਣਾ ਦੀ ਵੀ ਬੇਹੱਦ ਲੋੜ ਹੈ । ਇਸ ਮੌਕੇ ਉਨਾ ਨਾਲ ਜਗਰੂਪ ਸਿੰਘ ਸਰਕਲ ਪ੍ਰਧਾਨ ਚੋਹਲਾ ਸਾਹਿਬ ਨਰਿੰਦਰਪਾਲ ਸਿੰਘ ਮਾਝਾ ਇੰਚਾਰਜ  ਯੂਥ ਆਈ ਟੀ ਵਿੰਗ,ਕੁਰਿੰਦਰ ਸਿੰਘ ਮੀਤ ਪ੍ਰਧਾਨ ਤਰਨ ਤਾਰਨ,ਸਿਮਰਨਜੀਤ ਸਿੰਘ ਕਾਕੂ ਪੀਏ ਹਾਜਰ ਸਨ।