ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਵਿਖੇ ਚਾਰ ਹਾੜ੍ਹ ਦਿਵਸ ਮਨਾਇਆ

ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਵਿਖੇ ਚਾਰ ਹਾੜ੍ਹ ਦਿਵਸ ਮਨਾਇਆ

ਸਾਰਾ ਦਿਨ ਦੇਸੀ ਘਿਓ ਦੀ ਚੂਰੀ ਦਾ ਪ੍ਰਸ਼ਾਦਿ ਵੰਡਿਆ ਗਿਆ।
ਚੋਹਲਾ ਸਾਹਿਬ 17 ਜੂਨ (ਰਾਕੇਸ਼ ਬਾਵਾ / ਪਰਮਿੰਦਰ ਚੋਹਲਾ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਪਾਤਿਸ਼ਾਹੀ ਪੰਜਵੀਂ ਚੋਹਲਾ ਸਾਹਿਬ ਵਿਖੇ ਸ੍ਰਿੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਥੇ:ਗੁਰਬਚਨ ਸਿੰਘ ਕਰਮੂੰਵਾਲਾ ਦੀ ਯੋਗ ਅਗਵਾਈ ਹੇਠ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਚਾਰ ਹਾੜ੍ਹ ਦਿਵਸ ਮਨਾਇਆ ਗਿਆ।ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਗਟ ਸਿੰਘ ਰੱਤੋਕੇ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਆਮਦ ਸਵੇਰ ਤੋਂ ਹੀ ਸ਼ੁਰੂ ਹੋ ਚੁੱਕੀ ਸੀ ।ਐਂਟਰੀ ਗੇਟ ਤੇ ਆਵੇਕ ਐਜੂਕੇਸ਼ਨ ਫਾਊਂਡੇਸ਼ਨ ਚੋਹਲਾ ਸਾਹਿਬ ਵੱਲੋਂ ਸੰਗਤਾਂ ਦੇ ਹੱਥ ਸੈਨੇਟਾਇਜ਼ਰ ਨਾਲ ਸਾਫ ਕਰਵਾਏ।ਸੰਗਤਾਂ ਨੇ ਭੀੜ ਨਾ ਕਰਦੇ ਹੋਏ ਆਪਸੀ ਦੂਰੀ ਬਣਾਕੇ ਗੁਰੂ ਘਰ ਮੱਥਾ ਟੇਕਿਆ।ਸੰਗਤਾਂ ਨੇ ਆਪਣੇ ਆਪਣੇ ਘਰ ਤੋਂ ਦੇਸੀ ਘਿਓ ਦੀ ਚੂਰੀ ਦਾ ਪ੍ਰਸ਼ਾਦਿ ਤਿਆਰ ਕਰਕੇ ਲਿਆਂਦਾ ਅਤੇ ਗੁਰੂ ਘਰ ਪ੍ਰਸ਼ਾਦਿ ਚੜਾਇਆ।ਸਾਰਾ ਦਿਨ ਸੰਗਤਾਂ ਨੂੰ ਦੇਸੀ ਘਿਓ ਦੀ ਚੂਰੀ ਦਾ ਪ੍ਰ੍ਰਸ਼ਾਦ ਵੰਡਿਆ ਵੰਡਿਆ ਗਿਆ।ਇਸ ਮਨਜਿੰਦਰ ਸਿੰਘ ਸਰਹਾਲੀ,ਭੁਪਿੰਦਰ ਸਿੰਘ ਭਿੰਦਾ ਕੈਸ਼ੀਅਰ,ਗੁਰਪਾਲ ਸਿੰਘ ਭੁੱਲਰ,ਗੁਰਲਾਲ ਸਿੰਘ,ਧਰਮਪ੍ਰੀਤ ਸਿੰਘ,ਗੁਰਸਾਹਿਬ ਸਿੰਘ,ਬਲਰਾਜ ਸਿੰਘ,ਸੁਖਦਰਸ਼ਨ ਸਿੰਘ,ਅਵਤਾਰ ਸਿੰਘ ਗੋਲਡੀ,ਗੁਰਸਾਹਿਬ ਸਿੰਘ ਆਦਿ ਨੇ ਗੁਰੂ ਘਰ ਵਿਖੇ ਸੇਵਾ ਨਿਭਾਈ।