ਪੁਲਿਸ ਥਾਣਾ ਚੋਹਲਾ ਸਾਹਿਬ ਮੁਲਾਜ਼ਮਾਂ ਦੇ ਸੀ.ਐਚ.ਸੀ.ਸਰਹਾਲੀ ਵਿਖੇ ਕਰੋਨਾ ਸੈਪਲ ਲਏ

ਪੁਲਿਸ ਥਾਣਾ ਚੋਹਲਾ ਸਾਹਿਬ ਮੁਲਾਜ਼ਮਾਂ ਦੇ ਸੀ.ਐਚ.ਸੀ.ਸਰਹਾਲੀ ਵਿਖੇ ਕਰੋਨਾ ਸੈਪਲ ਲਏ

ਕਰੋਨਾ ਟੈਸਟ ਹਰ ਮੁਲਾਜ਼ਮ ਲਈ ਕਰਵਾਉਣਾ ਜਰੂਰੀ : ਡਾ: ਜਤਿੰਦਰ ਸਿੰਘ ਗਿੱਲ
ਸਰਹਾਲੀ ਕਲਾਂ 17 ਜੂਨ (ਰਾਕੇਸ਼ ਬਾਵਾ / ਪਰਮਿੰਦਰ ਚੋਹਲਾ )
ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀ.ਐਚ.ਸੀ.ਸਰਹਾਲੀ ਵਿਖੇ ਡਾ: ਜਤਿੰਦਰ ਸਿੰਘ ਗਿੱਲ ਦੀ ਯੋਗ ਰਹਿਨੁਮਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਮੁਲਾਜ਼ਮਾਂ ਦੇ ਕਰੋਨਾ ਸੈਪਲ ਲਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਡਾ:ਜਗਦੀਪ ਸਿੰਘ,ਡਾ:ਮਨੀ ਮੱਟੂ,ਐਲ.ਟੀ.ਜਸਮੀਤ ਸਿੰਘ,ਫਾਰਮੇਸੀ ਅਫਸਰ ਪ੍ਰਮਜੀਤ ਸਿੰਘ ਸੰਧੂ,ਫਾਰਮੇਜੀ ਅਫਸਰ ਮਨੋਜ਼ ਕੁਮਾਰ,ਨਰਸਿੰਗ ਸਿਸਟਰ ਗੁਰਮੀਤ ਕੌਰ ਆਦਿ ਨੇ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ.ਸੋਨਮਦੀਪ ਕੌਰ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ  ਹੋਰ ਵਿਆਕਤੀਆਂ ਦੇ ਕਰੋਨਾ ਦੇ ਸੈਪਲ ਲਏ ਗਏ।ਉਹਨਾਂ ਨੇ ਕਿਹਾ ਕਿ ਲਗਾਤਾਰ ਕਰੋਨਾ ਸੈਪਲ ਹੁੰਦੇ ਰਹਿਣੇ ਹਨ ਅਤੇ ਜਿੰਨਾਂ ਨੂੰ ਖਾਂਸੀ,ਨਜ਼ਲਾ ਜੁਕਾਮ ਅਤੇ ਸਾਹ ਲੈਣ ਵਿੱਚ ਮੁ਼ਸ਼ਕਿਲ ਆ ਰਹੀ ਹੈ ਤਾਂ ਉਹ ਆਪਣਾ ਕਰੋਨਾ ਟੈਸਟ ਆਕੇ ਕਰਵਾ ਸਕਦਾ ਹੈ।ਇਸ ਸਮੇਂ ਹੈਲਥ ਇੰਸਪੈਕਟਰ ਬਿਹਾਰੀ ਲਾਲ ਨੇ ਕਿਹਾ ਕਿ ਸਾਨੂੰ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸ਼ੋਸ਼ਲ ਡਿਸਟੈਂਸ ਰੱਖਣਾ ਚਾਹੀਦਾ ਹੈ ਅਤੇ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਜਰੂਰ ਪਹਿਨੋ।ਉਹਨਾਂ ਕਿਹਾ ਕਿ ਸਾਨੂੰ ਬਾਹਰ ਕਿਸੇ ਵੀ ਜਗਾ ਥੁੱਕਣਾ ਨਹੀਂ ਚਾਹੀਦਾ ਅਤੇ ਆਪਣੇ ਸਰੀਰ ਢੰਕਣ ਵਾਲੇ ਕਪੜੇ ਪਹਿਨਣੇ ਚਾਹੀਦੇ ਹਨ।ਇਸ ਸਮੇਂ ਹਰਦੀਪ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਇੱਕ ਦੂਸਰੇ ਤੋਂ ਲਗਪਗ 2 ਮੀਟਰ ਦੀ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ ਅਤੇ ਆਪਣੇ ਹੱਥ ਸਾਬਣ ਜਾਂ ਸੈਨੇਟਾਇਜ਼ਰ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਹੈ।ਇਸ ਸਮੇਂ ਡਾ: ਵਿਵੇਕ ਸ਼ਰਮਾਂ,ਸਟਾਫ ਨਰਸ ਕਵਲਜੀਤ ਕੌਰ ਸੁਰਸਿੰਘ,ਪਰਮਿੰਦਰ ਸਿੰਘ ਨੇ ਕਰੋਨਾ ਸੈਪਲਿੰਗ ਦੇ ਫਾਰਮ ਭਰੇ।ਇਸ ਸਮੇਂ ਜ਼ਸਪਿੰਦਰ ਸਿੰਘ,ਸੁਖਦੀਪ ਸਿੰਘ,ਰਜਿੰਦਰ ਸਿੰਘ,ਬਲਰਾਜ ਸਿੰਘ,ਸਤਨਾਮ ਸਿੰਘ,ਮਨਜੀਤ ਸਿੰਘ ਢੋਟੀਆਂ,ਬਲਵਿੰਦਰ ਸਿੰਘ ਲੱਡੂ ਡਰਾਇਵਰ ਆਦਿ ਹਾਜ਼ਰ ਸਨ।