ਹੱਕੀ ਮੰਗਾਂ ਖਾਤਿਰ ਬੀਬੀਆ ਦਾ ਜੱਥਾ ਦਿੱਲੀ ਲਈ ਰਵਾਨਾ ਹੋਇਆ।

ਹੱਕੀ ਮੰਗਾਂ ਖਾਤਿਰ ਬੀਬੀਆ  ਦਾ ਜੱਥਾ  ਦਿੱਲੀ ਲਈ ਰਵਾਨਾ  ਹੋਇਆ।

ਚੋਹਲਾ ਸਾਹਿਬ 12 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ  ਦੀ ਨਗਰੀ ਖਡੂਰ ਸਾਹਿਬ  ਤੋ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀਆਂ ਬੀਬੀਆ  ਦਾ ਜੱਥਾ  ਆਪਣੀਆ  ਹੱਕੀ ਮੰਗਾ ਵਾਸਤੇ  ਦਿੱਲੀ ਲਈ ਰਵਾਨਾ  ਹੋਇਆ ।ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਕੁਲਦੀਪ ਕੌਰ ਨੇ ਦੱਸਿਆ ਕਿ ਆਪਣੀਆ ਫਸਲਾ  *ਤੇ  ਨਸਲਾ  ਬਚਾਉਣ ਲਈ ਐਮ ਐਸ  ਪੀ ਲਾਗੂ ਕਰਨ ਨੂੰ  ਕਿਸਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਰਹਿਣ ।ਉਹਨਾਂ ਕਿਹਾ ਕਿ ਇਹ  ਥੀਥੀਆਂ  ਮਾਤਾ  ਭਾਗੋ ਦੀ ਵਾਰਸਾਂ  ਹਨ ਅਤੇ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਹਰ ਤਰਾਂ ਦਾ ਸੰਘਰਸ਼ ਵਿੱਢਣ ਲਈ ਤਿਆਰ ਹਨ ਉਹਨਾਂ ਕਿਹਾ ਕਿ ਇਹ ਸੰਘਰਸ਼ੀ ਬੀਬੀਆਂ ਸਿਰ ਕਟਵਾ  ਸਕਦੀਆ  ਪਰ ਝੁਕ  ਨਹੀ ਸਕਦੀਆ।ਉਹਨਾਂ ਕਿਹਾ ਕਿ ਉਹਨਾਂ ਦਾ ਜਥਾ ਕੇਦਰ ਸਰਕਾਰ  ਤੋ ਆਪਣੇ- ਹੱਕ  ਲਏ ਬਗੈਰ ਧਰਨੇ ਤੋ  ਵਾਪਸ ਨਹੀਂ ਆਉਣਗੀਆਂ ਅਤੇ  ਕਿਸਾਨਾ  ਮਜਦੂਰਾ  ਦੇ ਨਾਲ ਸਾਥ ਦੇਣ ਲਈ ਬੀਬੀਆ ਵੀ ਖੜੀਆਂ ਹਨ।  ਇਸ ਸਮੇਂ ਬੀਬੀ ਸੁਖਵਿੰਦਰ ਕੌਰ  ਪੰਨੂ ਮਨਜੀਤ ਕੌਰ  ਭੇਜੀ ਵੜਿੰਗ  ਸੁਬਾ ਸਿੰਘ   ਸਰਬਜੀਤ ਕੌਰ ਆਦਿ ਹਾਜਰ ਸਨ।