
ਗਿਲੇ ਛਿਕਵੇ ਛੱਡ ਕੇ ਰਮਨਜੀਤ ਸਿੰਘ ਸਿੱਕੀ ਦੇ ਹੱਕ ਵਿਚ ਚੱਲੇ ਸੰਤ ਸਰੂਪ ਸਿੰਘ ਫੈਲੋਕੇ
Tue 1 Feb, 2022 0
ਚੋਹਲਾ ਸਾਹਿਬ 1 ਫਰਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਾਂਗਰਸ ਵੱਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਜੋ ਮੌਜੂਦਾ ਵਿਧਾਇਕ ਵੀ ਹਨ ਨੇ ਪੁਰਾਣੇ ਕਾਂਗਰਸੀ ਪਰਿਵਾਰ ਸੰਤ ਸਰੂਪ ਸਿੰਘ ਫੈਲੋਕੇ ਦੇ ਘਰ ਅੱਜ ਅਹਿਮ ਮੀਟਿੰਗ ਕੀਤੀ। ਜਿਸ ਦੌਰਾਨ ਫੈਲੋਕੇ ਪਰਿਵਾਰ ਨੇ ਸਾਰੇ ਗਿਲੇ ਛਿਕਵੇ ਮੁਕਾ ਕੇ ਰਮਨਜੀਤ ਸਿੰਘ ਸਿੱਕੀ ਨਾਲ ਚੱਲਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਜਿੱਤ ਨੂੰ ਪੱਕਾ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਜਦੋਂਕਿ ਸਿੱਕੀ ਨੇ ਫੈਲੋਕੇ ਪਰਿਵਾਰ ਦੇ ਇਸ ਫੈਸਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਪਰਿਵਾਰ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਸੰਤ ਸਰੂਪ ਸਿੰਘ ਫੈਲੋਕੇ ਦਾ ਪਰਿਵਾਰ ਪਾਰਟੀ ਦੇ ਨਾਲ ਨਾਲ ਹਲਕੇ ਵਿਚ ਵੀ ਅਹਿਮ ਸਥਾਨ ਰੱਖਦਾ ਹੈ। ਉਨ੍ਹਾਂ ਦਾ ਸਹਿਯੋਗ ਮਿਲਣ ਨਾਲ ਉਨ੍ਹਾਂ ਦੀ ਸ਼ਕਦੀ ਦੁਗਣੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਲਈ ਵੱਡਾ ਝਟਕਾ ਵੀ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਫੈਲੋਕੇ ਪਰਿਵਾਰ ਨੇ ਜਿਸ ਤਰ੍ਹਾਂ ਸਾਰੇ ਗਿਲੇ ਛਿਕਵੇ ਦੂਰ ਕਰਕੇ ਪਾਰਟੀ ਦੀ ਜਿੱਤ ਨੂੰ ਤਰਜੀਹ ਦਿੱਤੀ ਹੈ, ਉਸ ਦੀ ਉਹ ਜੋਰਦਾਰ ਸ਼ਬਦਾਂ ਵਿਚ ਪ੍ਰਸ਼ੰਸਾ ਕਰਨ ਦੇ ਨਾਲ ਨਾਲ ਫੈਸਲੇ ਦਾ ਸਵਾਗਤ ਵੀ ਕਰਦੇ ਹਨ। ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਏ ਗਏ ਇਤਿਹਾਸਿਕ ਫੈਸਲਿਆਂ ਦੇ ਚਲਦਿਆਂ ਕਾਂਗਰਸ ਪਾਰਟੀ ਪੰਜਾਬ ਵਿਚ ਪੂਰੀ ਤਰ੍ਹਾਂ ਮਜਬੂਤ ਹੈ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਦੇ ਵੋਟਰ ਤੀਸਵੀਰ ਵਾਰ ਇਤਿਹਾਸ ਸਿਰਜ ਕੇ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਕਰਨਗੇ। ਇਸ ਮੌਕੇ ਸੰਤ ਸਰੂਪ ਸਿੰਘ ਫੈਲੋਕੇ ਨੇ ਰਮਨਜੀਤ ਸਿੰਘ ਸਿੱਕੀ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪਰਗਟ ਸਿੰਘ, ਕੁਲਤਾਰ ਸਿੰਘ ਸਰਪੰਚ, ਅਵਤਾਰ ਸਿੰਘ, ਸੁਖਰਾਜ ਸਿੰਘ, ਤਰਸੇਮ ਸਿੰਘ ਸਰਪੰਚ, ਨਿਸ਼ਾਨ ਸਿੰਘ, ਰਣਜੀਤ ਸਿੰਘ ਰਾਣਾ, ਮਨਪ੍ਰੀਤ ਸਿੰਘ ਫੈਲੋਕੇ, ਸਤਨਾਮ ਸਿੰਘ, ਭੁਪਿੰਦਰ ਕੁਮਾਰ ਨਈਅਰ, ਗੁਰਨਾਮ ਸਿੰਘ ਸਰਪੰਚ, ਸਰੂਪ ਸਿੰਘ ਕਾਲਾ, ਦਾਰਾ ਸਿੰਘ ਮੈਂਬਰ, ਬਲਵਿੰਦਰ ਸਿੰਘ ਫੌਜੀ ਆਦਿ ਵੀ ਮੌਜੂਦ ਸਨ।
Comments (0)
Facebook Comments (0)