ਸਤਨਾਮ ਸਿੰਘ ਚੋਹਲਾ ਨੇ ਸਾਬਕਾ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਚ ਅਹਿਮ ਬੈਠਕ ਕੀਤੀ
Thu 3 Feb, 2022 0ਚੋਹਲਾ ਸਾਹਿਬ 3 ਫਰਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਬਲਾਕ ਸੰਮਤੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਨੇ ਆਪਣੇ ਗ੍ਰਹਿ ਵਿਖੇ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਤੇ ਘਾਗ ਸਿਆਸਤਦਾਨ ਤੇ ਸਾਬਕਾ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਚ ਅਹਿਮ ਬੈਠਕ ਕੀਤੀ ,ਜਿਸ ਚ ਕਈ ਪਤਵੰਤੇ ਤੇ ਵੱਡੀ ਗਿਣਤੀ ਚ ਲੋਕਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਚੋਹਲਾ ਨੇ ਮੌਕੇ ਤੇ ਹਾਜਰੀਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਹਲਕਾ ਖਡੂਰ ਸਾਹਿਬ ਦੇ ਵਾਸੀ ਸਮੇਂ ਦੀ ਕਾਂਗਰਸ ਸਰਕਾਰ ਤੋ ਬਾਹਲੇ ਅੱਕੇ ਹਨ,ਜਿਨਾ ਆਪਣੇ ਕਾਰਜਕਾਲ ਦੌਰਾਨ ਵਿਕਾਸ ਕਰਨ ਦੀ ਥਾਂ ਹੋਰ ਬੇੜਾ ਗਰਕ ਕਰ ਦਿੱਤਾ ਹੈ। ਸੜਕਾਂ ਟੁੱਟੀਆਂ ਹਨ,ਗਲੀਆਂ ਦਾ ਨਿਕਾਸ ਦਾ ਕੋਈ ਪ੍ਰਬੰਧ ਨਹੀਂ,ਮੈਡੀਕਲ ਸਹੂਲਤਾਂ ਪਿੰਡਾਂ ਚ ਕਮੀ,ਆਦਿ ਮੁਸ਼ਕਲਾਂ ਨਾਲ ਲੋਕ ਜੂਝ ਰਹੇ ਹਨ ਪਰ ਮੌਜੂਦਾ ਸਤਾਧਾਰੀ ਕਾਂਗਰਸ ਨੂੰ ਭੋਰਾ ਫਰਕ ਨਹੀ ਪੈ ਰਿਹਾ । ਇਸ ਲਈ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ । ਉਨਾ ਕਿਹਾ ਕਿ ਜਥੇਦਾਰ ਬ੍ਰਹਮਪੁਰਾ 1960 ਤੋ ਹਲਕਾ ਖਡੂਰ ਸਾਹਿਬ ਤੋ ਵਿਚਰ ਰਹੇ ਹਨ ਤੇ ਲੋਕਾਂ ਦੀ ਨਬਜ ਚੰਗੀ ਤਰਾਂ ਪਛਾਣਦੇ ਹਨ। ਇਸ ਮੌਕੇ ਉਨਾ ਨਾਲ ਗੁਰਦੇਵ ਸਿੰਘ, ਮਨਜਿੰਦਰ ਸਿੰਘ ਲਾਟੀ, ਡਾ: ਜਤਿੰਦਰ ਸਿੰਘ।
Comments (0)
Facebook Comments (0)