ਸਾਡੇ ਪੂਰਨ ਭਾਗ ਕਿ ਅਸੀਂ ਸ਼ਹੀਦਾਂ ਦੀ ਧਰਤੀ ‘ਤੇ ਪੈਦਾ ਹੋਏ : ਸਿੰਘ ਸਾਹਿਬ ਜਗਤਾਰ ਸਿੰਘ ਪੂਜਣਯੋਗ ਹੈ ਸੂਰਬੀਰ ਯੋਧਿਆਂ ਦੀ ਇਹ ਧਰਤੀ

ਸਾਡੇ ਪੂਰਨ ਭਾਗ ਕਿ ਅਸੀਂ ਸ਼ਹੀਦਾਂ ਦੀ ਧਰਤੀ ‘ਤੇ ਪੈਦਾ ਹੋਏ : ਸਿੰਘ ਸਾਹਿਬ ਜਗਤਾਰ ਸਿੰਘ ਪੂਜਣਯੋਗ ਹੈ ਸੂਰਬੀਰ ਯੋਧਿਆਂ ਦੀ ਇਹ ਧਰਤੀ

ਭਿੱਖੀਵਿੰਡ 18 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-

ਖਾਲਸਾ ਪੰਥ ਦੇ ਪਿਤਾਮਾ ਦਸ਼ਮੇਸ਼ਪਿਤਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਹਰ ਸਿੱਖ ਨੂੰ
ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਲੜ ਲੱਗ ਕੇ ਜਨਮ-ਮਰਨ ਤੋਂ ਰਹਿਤ ਹੋ ਜਾਣਾ
ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ
ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪਿੰਡ ਭਿੱਖੀਵਿੰਡ ਵਿਖੇ ਇਕ
ਸਮਾਗਮ ਵਿਚ ਹਾਜਰੀ ਭਰਨ ਤੋਂ ਬਾਅਦ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆ ਕੀਤਾ ਤੇ ਆਖਿਆ
ਕਿ ਸਾਡੇ ਪੂਰਨ ਭਾਗ ਹਨ, ਜੋ ਅਸੀਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ, ਸ਼ਹੀਦ ਭਾਈ
ਤਾਰੂ ਸਿੰਘ ਪੂਹਲਾ, ਸ਼ਹੀਦ ਬਾਬਾ ਸ਼ਾਮ ਸਿੰਘ ਨਾਰਲਾ, ਭਾਈ ਜੇਠਾ ਜੀ ਸਿੱਧਵਾਂ, ਭਾਈ
ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਸ਼ਹੀਦ ਬਾਬਾ ਤਾਰਾ ਸਿੰਘ ਵਾਂ ਵਰਗੇ ਮਹਾਨ ਸੂਰਬੀਰ
ਯੋਧਿਆਂ ਦੀ ਧਰਤੀ ‘ਤੇ ਜਨਮ ਲਿਆ, ਇਹ ਧਰਤੀ ਪੂਜਣਯੋਗ ਹੈ। ਐਸੇ ਯੋਧਿਆਂ ਦੀਆਂ
ਕੁਰਬਾਨੀਆਂ ਤੋਂ ਹਰ ਸਿੱਖ ਨੂੰ ਸੇਧ ਲੈ ਕੇ ਗੁਰੂ ਦੇ ਦਰਸਾਏ ਹੋਏ ਮਾਰਗ ‘ਤੇ ਚੱਲਣਾ
ਚਾਹੀਦਾ ਹੈ। ਇਸ ਮੌਕੇ ਸਰਵਨ ਸਿੰਘ ਧੰੁਨ, ਸਰਪੰਚ ਮਨਦੀਪ ਸਿੰਘ ਸੰਧੂ, ਸਾਬਕਾ
ਐਸ.ਜੀ.ਪੀ.ਸੀ ਮੈਂਬਰ ਸਵਿੰਦਰ ਸਿੰਘ ਦੋਬਲੀਆ, ਕਾਮਰੇਡ ਬਲਵਿੰਦਰ ਸਿੰਘ, ਹਰੀ ਸਿੰਘ
ਭਿੱਖੀਵਿੰਡ, ਪ੍ਰਚਾਰਕ ਸਤਪਾਲ ਸਿੰਘ, ਦਿਲਬਾਗ ਸਿੰਘ ਆਦਿ ਵੱਲੋਂ ਗਿਆਨੀ ਜਗਤਾਰ ਸਿੰਘ
ਭਿੱਖੀਵਿੰਡ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।