ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਦੀ ਕਪਤਾਨੀ ਨੇ ਭਾਰਤ ਨੂੰ ਦੁਆਈ ਸ਼ਾਨਦਾਰ ਜਿੱਤ

ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਦੀ ਕਪਤਾਨੀ ਨੇ ਭਾਰਤ ਨੂੰ ਦੁਆਈ ਸ਼ਾਨਦਾਰ ਜਿੱਤ

ਕਪਤਾਨ ਹਰਮਨਪ੍ਰੀਤ ਦੇ ਰਿਕਾਰਡ ਸੈਂਕੜੇ ਅਤੇ ਜੈਮਿਮਾ ਰੌਡਰਿਗਜ਼ ਨਾਲ ਉਸ ਦੀ ਭਾਈਵਾਲੀ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਖਿ਼ਤਾਬ ਦੀ ਮਜ਼ਬੂਤ ਦਾਅਵੇਦਾਰਾਂ ’ਚੋਂ ਇਕ ਨਿਊਜ਼ੀਲੈਂਡ ਨੂੰ 34 ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਵਿਸ਼ਵ ਕੱਪ ਟੀ-20 ’ਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ। ਹਰਮਨਪ੍ਰੀਤ ਨੇ ਗਰੁੱਪ ‘ਬੀ’ ਦੇ ਇਸ ਮੈਚ ਵਿਚ ਛੇਵੇਂ ਓਵਰ ’ਚ ਕਰੀਜ਼ ਉੱਤੇ ਕਦਮ ਰੱਖਿਆ ਅਤੇ 51 ਗੇਂਦਾਂ ਉੱਤੇ 103 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਟੀ-20 ’ਚ ਕਿਸੇ ਭਾਰਤੀ ਮਹਿਲਾ ਵੱਲੋਂ ਇਹ ਪਹਿਲਾ ਸੈਂਕੜਾ ਹੈ। ਭਾਰਤ ਨੇ 5 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ ਸਨ ਜੋ ਟੂਰਨਾਮੈਂਟ ਦਾ ਨਵਾਂ ਰਿਕਾਰਡ ਹੈ। ਨਿਊਜ਼ੀਲੈਡ ਦੀ ਟੀਮ 9 ਵਿਕਟਾਂ ’ਤੇ 160 ਦੌੜਾਂ ਹੀ ਬਣਾ ਸਕੀ।