ਸ਼ਹੀਦਾਂ ਅਤੇ ਸਾਬਕਾ ਸੈਨਿਕਾਂ ‘ਤੇ ਉਹਨਾਂ ਦੇ ਪਰਿਵਾਰਾਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ

ਸ਼ਹੀਦਾਂ ਅਤੇ ਸਾਬਕਾ ਸੈਨਿਕਾਂ ‘ਤੇ ਉਹਨਾਂ ਦੇ ਪਰਿਵਾਰਾਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ

 

ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਨੂੰ ਵਿੱਤੀ ਰਾਸ਼ੀ ਦੇ ਚੈੱਕ ਵੰਡੇੇ

 

ਤਰਨ ਤਾਰਨ 15 ਨਵੰਬਰ:2018 

ਸਾਬਕਾ ਸੈਨਿਕਾਂ ਅਤੇੇ ਉਹਨਾਂ ਦੇ ਪਰਿਵਾਰਾਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ।ਇਹਨਾਂ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਸਾਬਕਾ ਸੈਨਿਕਾਂ ਅਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਜ਼ਿਲ੍ਹੇ ਦੇ ਸਮੂਹ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮਕਾਜ ਲਈ ਆਏ ਸਾਬਕਾ ਸੈਨਿਕ ਅਤੇ ਉਹਨਾਂ ਦੇ ਪਰਿਵਾਰਾਂ ਕੰਮ ਪਹਿਲਾ ਤੇ ਅਧਾਰ ਤੇ ਕੀਤਾ ਜਾਵੇ ਅਤੇ ਬਣਦਾ ਸਤਿਕਾਰ ਕੀਤਾ ਜਾਵੇ । ਇਸ ਮੌਕੇ ‘ਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਰਾਸ਼ੀ ਦੇ ਚੈੱਕ ਵੀ ਦਿੱਤੇ ਗਏ । 

ਇਸ ਮੌਕੇ ‘ਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫਟੀਨੈਂਟ ਕਰਨਲ ਰਿਟਾ. ਗੁਰਿੰਦਰਜੀਤ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਬਾਜ਼ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਪਲਵਿੰਦਰ ਸਿੰਘ ਬੱਲ, ਮੁੱਖ ਖੇਤੀਬਾੜੀ ਅਫ਼ਸਰ ਹਰਿੰਦਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ ।  

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਊਟੀ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾ ਅਤੇ ਸਾਬਕਾ ਲੋੜਵੰਦ ਸੈਨਿਕਾਂ ਨੂੰ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੇ ਚੈੱਕ ਵੰਡੇ ਗਏ ਹਨ । ਉਹਨਾਂ ਦੱਸਿਆ ਕਿ ਸ੍ਰੀਮਤੀ ਸੰਦੀਪ ਕੌਰ ਪੁੱਤਰੀ ਲੇਟ ਹੋਲਦਾਰ ਜਗਤਾਰ ਸਿੰਘ ਵਾਸੀ ਮਰਹਾਣਾ ਨੂੰ ਸ਼ਾਦੀ ਗ੍ਰਾਂਟ 25 ਹਜ਼ਾਰ ਰੁਪਏ, ਸ੍ਰੀਮਤੀ ਦਵਿੰਦਰ ਕੌਰ ਪਤਨੀ ਸਵ. ਸਿਪਾਹੀ ਸਰਬਜੀਤ ਸਿੰਘ ਵਾਸੀ ਲਾਲਪੁਰਾ ਨੂੰ ਐਕਸ ਗੇ੍ਰਸੀਅਰ (ਭਾਰਤ ਸਰਕਾਰ) 1 ਲੱਖ 70 ਹਜ਼ਾਰ ਰੁਪਏ, ਸ੍ਰੀਮਤੀ ਸੁਖਵਿੰਦਰ ਕੌਰ ਪਤਨੀ ਸਵ. ਨਾਇਕ ਗੁਰਵਰਿਆਮ ਸਿੰਘ ਵਾਸੀ ਅਹਿਮਦਪੁਰਾ ਨੂੰ 2 ਲੱਖ 50 ਹਜ਼ਾਰ ਰੁਪਏ, ਸ੍ਰੀਮਤੀ ਰਾਜਵਿੰਦਰ ਕੌਰ ਪਤਨੀ ਸਵ. ਸਿਪਾਹੀ ਰਣਜੀਤ ਸਿੰਘ ਵਾਸੀ ਕਿਰਤੋਵਾਲ ਨੂੰ ਐਕਸ ਗ੍ਰੇਸ਼ੀਆ (ਭਾਰਤ ਸਰਕਾਰ) 1 ਲੱਖ 70 ਹਜ਼ਾਰ ਰੁਪਏ, ਸਿਪਾਹੀ ਨਰਿੰਜਣ ਸਿੰਘ ਵਾਸੀ ਉੱਪਲ ਫਲੈਗ ਡੇ ਫੰਡ ਵਿਚੋਂ 5 ਹਜ਼ਾਰ ਰੁਪਏ, ਸਾਬਕਾ ਸਿਪਾਹੀ ਸੇਵਾ ਸਿੰਘ ਵਾਸੀ ਢੋਟੀਆਂ ਨੂੰ ਫਲੈਗ ਡੇ ਫੰਡ ਵਿਚੋਂ 5 ਹਜ਼ਾਰ ਰੁਪਏ, ਸ੍ਰੀਮਤੀ ਦਲਬੀਰ ਕੌਰ ਪਤਨੀ ਸਵ. ਸਿਪਾਹੀ ਸਤਨਾਮ ਸਿੰਘ ਵਾਸੀ ਮੁਰਾਦਪੁਰ, ਮਨੋਹਿਤਪ੍ਰੀਤ ਸਿੰਘ ਪੁੱਤਰ ਸਵ. ਐਲ.ਡੀ. ਕੁਲਵੰਤ ਸਿੰਘ ਵਾਸੀ ਪੋਨੀਆਂ ਨੂੰ ਫਲੈਡ ਡੇ ਫੰਡ ਵਿਚੋਂ 5 ਹਜ਼ਾਰ ਰੁਪਏ ਅਤੇ ਸਿਪਾਹੀ ਪ੍ਰੇਮ ਸਿੰਘ ਵਾਸੀ ਕੋਟ ਮੁਹੰਮਦ ਕਾਂ ਨੂੰ ਫਲੈਡ ਡੇ ਫੰਡ ਵਿਚੋਂ 5 ਹਜ਼ਾਰ ਰੁਪਏ ਦੇ ਚੈਕ ਦਿੱਤੇ ਗਏ । 

ਉਹਨਾਂ ਦੱਸਿਆ ਕਿ ਸਬਾਕਾ ਸੈਨਿਕਾਂ ਅਤੇ ਉਹਨਾਂ ਦੀਆਂ ਵਿਧਵਾਵਾਂ ਲਈ ਪੰਜਾਬ ਸਰਕਾਰ ਵੱਲੋਂ ਮਾਲੀ ਸਹਾਇਤਾ ਦੇਣ ਲਈ 65 ਸਾਲਾ ਬੁਢਾਪਾ ਪੈਨਸ਼ਨ, ਵਾਰ ਜਗੀਰ, ਐਮ.ਐਮ.ਜੀ., ਨੇਤਰਹੀਣ ਸਾਬਕਾ ਸੈਨਿਕ/ਵਿਧਵਾ, ਜੰਗੀ ਵਿਧਵਾਵਾਂ ਨੂੰ ਬੱਸ ਕਰਾਇਆ ਭੱਤਾ, ਸ਼ਾਦੀ ਗ੍ਰਾਂਟ, ਫਲੈਡ ਡੇ ਫੰਡ, ਗਲੰਟਰੀ ਅਵਾਰਡੀ, ਐਕਸ ਗ੍ਰੈਸੀਆ ਗ੍ਰਾਂਟ, ਸ਼ਹੀਦਾਂ ਦੇ ਪਰਿਵਾਂ ਨੂੰ ਸਪੈਸ਼ਲ ਰਲੀਫ, ਜ਼ਮੀਨ ਬਦਲੇ ਨਗਦ ਰਾਸ਼ੀ, ਵਜੀਫਾ (ਪੰਜਾਬ ਅਮਲਗਾਮੇਟਿਡ ਫੰਡ), ਸਾਬਕਾ ਸੈਨਿਕਾਂ ਦੇ ਅੰਗਹੀਣ ਬੱਚਿਆਂ ਨੂੰ ਸਹਾਇਤਾ ਅਤੇ ਤਰਸ ਦੇ ਅਧਾਰ ਤੇ ਨੌਕਰੀ ਦੇਣ ਵਰਗੀਆਂ ਸਹੂਲਤਾਂ ਦਿੱਤੀਆਂ ਜਾਦੀਆਂ ਹਨ । 

ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਾਬਕਾ ਸੈਨਿਕਾ ਲਈ ਡੀਸਟੇ੍ਰਸ ਗ੍ਰਾਂਟ (ਡਾਇਰੈਕਟਰ ਜਨਰਲ ਵੈਸਟਰਨ ਕਮਾਂਡ), ਸ਼ਾਦੀ ਗ੍ਰਾਂਟ ਸ਼ਹੀਦ ਅਤੇ ਬੈਟਲ ਕੇਜ਼ੁਅਲਟੀ (ਕੇਂਦਰੀ ਸੈਨਕ ਬੋਰਡ), ਸ਼ਾਦੀ ਗ੍ਰਾਂਟ ਸਬਾਕਾ ਸੈਨਿਕ/ਵਿਧਵਾਵਾਂ (ਕੇਂਦਰੀ ਸੈਨਿਕ ਬੋਰਡ), ਮੈਡੀਕਲ ਬਿੱਲ ਰੀਇੰਬਰਸਮੈਂਟ, ਜ਼ਰੂਰਤਮੰਦ ਸਾਬਕਾ ਸੈਨਿਕਾਂ ਨੂੰ ਪ੍ਰਤੀ ਮਾਂਹ ਗ੍ਰਾਂਟ, ਜ਼ਰੂਰਤ ਮੰਦ ਵਿਧਵਾਵਾਂ ਨੂੰ ਮਾਲੀ ਸਹਾਇਤਾ, ਡਿਮਾਇਸ ਗ੍ਰਾਂਟ, ਵਜੀਫਾ ਸਾਬਕਾ ਹਵਾਲਦਾਰ ਤੱਕ ਦੇ ਬੱਚਿਆ ਤੱਕ ਅਤੇ ਮਕਾਨ ਰਿਪੇਅਰ ਕਰਵਾਉਣ ਵਰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ । 

ਇਸ ਮੌਕੇ ‘ਤੇ ਲੈਫਟੀਨੈਂਟ ਕਰਨਲ ਰਿਟਾ. ਗੁਰਿੰਦਰਜੀਤ ਸਿੰਘ ਗਿੱਲ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਪਹਿਲੀ ਵਿਸ਼ਵ ਜੰਗ ਦੇ ਸ਼ਹੀਦ ਹੋਏ ਯੋਧਿਆਂ ਦੀ ਯਾਦ ਵਿਚ ਸਾਬਕਾ ਸੈਨਿਕ/ਵਿਧਵਾ ਅਤੇ ਉਹਨਾਂ ਦੇ ਆਸ਼ਰਿਤਾ ਦੀ ਪੰਜਾਬ ਪੱਧਰੀ ਰੈਲੀ ਵਾਰ ਮਿਊਜ਼ੀਅਮ ਲੁਧਿਆਣਾ ਵਿਖੇ 21 ਨਵੰਬਰ ਨੂੰ ਕਰਵਾਈ ਜਾ ਰਹੀ ਹੈ ਅਤੇ ਉਸ ਰੈਲੀ ਵਿਚ ਜੰਗੀ ਯੋਧਿਆਂ ਦੀ ਅਗਲੇ ਇਕ ਵਾਰਸ਼ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧ ਰੱਖਣ ਵਾਲੇ ਜੰਗੀ ਯੋਧਿਆਂ ਦੇ ਪਰਿਵਾਰ ਵਾਲੇ ਆਪਣੇ ਨਾਮ ਜ਼ਿਲ੍ਹਾ ਰੱਖਿਆ ਸੇਵਾਵਾਂ ਵਿਚ 19 ਨਵੰਬਰ ਤੱਕ ਦੇਣ ।