ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਤਹਿਤ 89 ਬੂਥਾਂ ਤੇ ਪੋਲੀਓ ਰੋਕੂ ਬੂੰਧ ਪਿਲਾਈਆਂ ਗਾਇਆ

ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਤਹਿਤ 89 ਬੂਥਾਂ ਤੇ ਪੋਲੀਓ ਰੋਕੂ ਬੂੰਧ ਪਿਲਾਈਆਂ ਗਾਇਆ

ਮੀਆਂਵਿੰਡਗੋਇੰਦਵਾਲ ਸਾਹਿਬਜਨਵਰੀ 19,2020

ਰਾਸ਼ਟਰੀ ਪੱਧਰ ਦੀ ਪਲਸ ਪੋਲੀਓ ਮੁਹਿੰਮ ਤਹਿਤ ਅੱਜ ਦਿਨ ਐਤਵਾਰ ਨੂੰ ਕਮਿਊਨਿਟੀ ਹੈਲਥ ਸੈਂਟਰ 89 ਬੂਥਾਂ5 ਟਰਾਂਸਿਟ ਬੂਥਾਂ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਤਿੰਨ ਤੱਕ ਚਲਣ ਵਾਲੀ ਮੁਹਿੰਮ ਦਾ ਆਗਾਜ਼ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀ.ਐਚ.ਸੀ ਮੀਆਂਵਿੰਡ ਅਤੇ ਪੀ.ਐਚ.ਸੀ ਗੋਇੰਦਵਾਲ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਨਵੀਨ ਖੁੰਗਰ ਦੀ ਯੋਗ ਅਗਵਾਈ ਵਿੱਚ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਨਿਜੀ ਸਹਾਇਕ ਸਿਕੰਦਰ ਸਿੰਘ ਬਰਾਣਾਮੀਆਂਵਿੰਡ ਪਿੰਡ ਦੇ ਸਰਪੰਚ ਦੀਦਾਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੀਤਾ ਗਿਆ |

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਮੀਆਂਵਿੰਡ ਡਾ ਨਵੀਨ ਖੁੰਗਰ ਨੇ ਕਿਹਾ ਕਿ ਗਵਾਂਢੀ ਮੁਲਕ ਪਾਕਿਸਤਾਨ ਕਰਕੇ ਪੋਲੀਓ ਦਾ ਖਤਰਾ ਅਜੇ ਬਰਕਰਾਰ ਹੈ ਇਸ ਲਈ ਸਮੂਹ ਮਾਪਿਆਂ ਪਿੰਡ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕੋਈ ਵੀ ਬੱਚਾ (੦-5 ਸਾਲ ਤੱਕ) ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ | ਨੋਡਲ ਅਫਸਰ ਡਾ ਵਿਮਲ ਵੀਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਲਗਭਗ 16156 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ ਜਿਸ ਲਈ ਕੁਲ 89 ਬੂਥ ਲਗਾਏ ਗਏ5 ਟ੍ਰਾਨਿਸਟ ਬੂਥਅਤੇ ੫ ਮੋਬਾਈਲ ਟੀਮਾਂ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਗਾਈਆਂ ਗਈਆਂ ਹਨ ਇਸ ਮੌਕੇ ਓਹਨਾ ਕਿਹਾ ੦-5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਜਰੂਰ ਪਿਲਾਈਆਂ ਜਾਣ ਤਾਂਜੋ ਪੋਲੀਓ ਉਤੇ ਇਸ ਦੇਸ਼ ਦੀ ਜਿੱਤ ਬਰਕਰਾਰ ਰਹੇ |

ਇਸ ਮੌਕੇ ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ ਐਸ.ਆਈ ਤੇਜਿੰਦਰ ਸਿੰਘਜਗਤਾਰ ਸਿੰਘਬਲਵਿੰਦਰ ਸਿੰਘ ਡਾਇਰੈਕਟਰ ਮਾਰਕੀਟ ਕਮੇਟੀਹਰਜੀਤ ਸਿੰਘ ਮੈਂਬਰਰਣਜੀਤ ਸਿੰਘਜੀਓਜੀ ਜਸਬੀਰ ਸਿੰਘ ਸਮੂਹ ਸੁਪਰਵਾਈਜ਼ਰ ਸਟਾਫਹੈਲਥ ਵਰਕਰ ਮੇਲ ਅਤੇ ਫੀਮੇਲ ਸਮੇਤ ਪਿੰਡ ਦੀਆਂ ਆਸ਼ਾ ਵਰਕਰਆਂਗਣਵਾੜੀ ਵਰਕਰ ਅਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣ ਨੇ ਮੁਹਿੰਮ ਦੇ ਪਹਿਲੇ ਦਿਨ ਵੱਧ ਚੜ ਕੇ ਯੋਗਦਾਨ ਪਾਇਆ |