CBSE ਦਸਵੀਂ ਜਮਾਤ ਦਾ ਨਤੀਜਾ : ਬਠਿੰਡਾ ਦੀ ਮਾਨਿਆ ਜਿੰਦਲ ਨੇ ਮਾਰੀ ਬਾਜ਼ੀ
Tue 7 May, 2019 0ਬਠਿੰਡਾ :
ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀਬੀਐਸਈ) ਵਲੋਂ ਅੱਜ ਜਾਰੀ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਮਾਨਿਆ ਜਿੰਦਲ ਨੇ ਸੰਯੁਕਤ ਰੂਪ 'ਚ ਪਹਿਲੇ ਸਥਾਨ 'ਤੇ ਰਹਿ ਕੇ ਬਠਿੰਡਾ ਦਾ ਨਾਂ ਕੌਮੀ ਪੱਧਰ 'ਤੇ ਰੋਸ਼ਨ ਕੀਤਾ ਹੈ। ਸਥਾਨਕ ਸੇਂਟ ਜੈਵੀਅਰ ਸਕੂਲ ਦੀ ਇਸ ਹੋਣਹਾਰ ਵਿਦਿਆਰਥਣ ਨੇ ਕੁੱਲ 500 ਵਿਚੋਂ 499 ਅੰਕ ਪ੍ਰਾਪਤ ਕੀਤੇ ਹਨ। ਮਾਨਿਆ ਨੇ ਭਰੋਸਾ ਜਤਾਇਆ ਕਿ ਉਹ ਬਾਹਰਵੀਂ ਵਿਚ ਵੀ ਇਸੇ ਤਰ੍ਹਾਂ ਅੱਗੇ ਵਧਦੀ ਹੋਈ ਡਾਕਟਰ ਬਣਨ ਦਾ ਅਪਣਾ ਸੁਪਨਾ ਪੂਰਾ ਕਰੇਗੀ। ਸਥਾਨਕ ਸ਼ਹਿਰ ਦੇ ਸਕਤੀ ਨਗਰ ਦੇ ਰਹਿਣ ਵਾਲੇ ਵਪਾਰੀ ਪਿਤਾ ਪਦਮ ਜਿੰਦਲ ਤੇ ਘਰੇਲੂ ਮਾਤਾ ਈਸ਼ਾ ਜਿੰਦਲ ਦੀ ਇਸ ਹੋਣਹਾਰ ਵਿਦਿਆਰਥਣ ਦੀ ਇਕ ਹੋਰ ਛੋਟੀ ਭੈਣ ਹੈ, ਜੋ ਸੱਤਵੀਂ ਕਲਾਸ ਵਿਚ ਪੜ ਰਹੀ ਹੈ। ਮਾਨਿਆ ਨੇ ਦਸਿਆ ਕਿ ਉਹ ਨਵੀਂ ਜਮਾਤ ਦਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਕੂਲ ਤੋਂ ਇਲਾਵਾ ਹਰ ਰੋਜ਼ ਕਰੀਬ 4-5 ਘੰਟੇ ਪੜ੍ਹਾਈ ਨੂੰ ਦਿੰਦੀ ਹੈ ਜਦੋਂਕਿ ਪੇਪਰਾਂ ਦੇ ਦਿਨਾਂ 'ਚ ਉਹ ਇਹ ਸਮਾਂ ਵਧਾ ਕੇ 8-9 ਘੰਟੇ ਕਰ ਦਿੰਦੀ ਹੈ। ਮਾਨਿਆ ਨੇ ਗਣਿਤ, ਅੰਗਰੇਜ਼ੀ, ਹਿੰਦੀ, ਸਮਾਜਿਕ ਵਿਗਿਆਨ ਵਿਚ 100 ਅੰਕ ਪ੍ਰਾਪਤ ਕੀਤੇ 100 ਅਤੇ ਸਾਇੰਸ ਵਿਚ ਹੀ ਉਸਦਾ ਇੱਕ ਘਟ ਕੇ 99 ਰਹੇ ਹਨ। ਉਸਦੀ ਮਾਤਾ ਈਸ਼ਾ ਜਿੰਦਲ ਨੇ ਅਪਣੀ ਬੱਚੀ ਦੀ ਪ੍ਰਾਪਤੀ 'ਤੇ ਮਾਣ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਪੂਰੀ ਮਿਹਨਤ ਤੇ ਦਿਲ ਲਗਾ ਕੇ ਕੰਮ ਕਰਦੀ ਰਹੀ ਹੈ। ਉਸਦੇ ਪਿਤਾ ਜੋਕਿ ਸ਼ੇਅਰ ਬਾਜ਼ਾਰ ਵਿਚ ਕੰਮ ਕਰਦੇ ਹਨ, ਨੇ ਕਿਹਾ, “ਇਹ ਸੱਚਮੁਚ ਸਾਡੇ ਲਈ ਮਾਣ ਦਾ ਪਲ ਹੈ ਕਿ ਮੇਰੀ ਧੀ ਕੌਮੀ ਪੱਧਰ 'ਤੇ ਸਭ ਤੋਂ ਅੱਗੇ ਹੈ।
Comments (0)
Facebook Comments (0)