
ਬਾਲੀਵੁੱਡ ਦੇ ਕਿੰਗ ਖਾਨ ਦੀ ਪਤਨੀ ਗੌਰੀ ਖਾਨ ਅੱਜ ਆਪਣਾ 48ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ
Mon 8 Oct, 2018 0
ਬਾਲੀਵੁੱਡ ਦੇ ਕਿੰਗ ਖਾਨ ਦੀ ਪਤਨੀ ਗੌਰੀ ਖਾਨ ਅੱਜ ਆਪਣਾ 48ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 8 ਅਕਤੂਬਰ 1970 ਨੂੰ ਹੋਇਆ। ਹਾਲ ਹੀ 'ਚ ਉਨ੍ਹਾਂ ਨੇ ਫੋਬਰਸ ਦੀ ਸਭ ਤੋਂ ਪਾਵਰਫੁੱਲ ਮਹਿਲਾ ਬਿਜ਼ਨੈੱਸਵੂਮੈਨ ਦੀ ਲਿਸਟ 'ਚ ਟਾਪ 50 'ਚ ਜਗ੍ਹਾ ਬਣਾਈ ਸੀ। ਸ਼ਾਹਰੁਖ ਖਾਨ ਤੇ ਗੌਰੀ ਖਾਨ ਦੀ ਗਿਣਤੀ ਇੰਡਸਟਰੀ ਦੇ ਸਭ ਤੋਂ ਪਿਆਰੇ ਕੱਪਲ 'ਚ ਕੀਤੀ ਜਾਂਦੀ ਹੈ।
ਸ਼ਾਹਰੁਖ ਖਾਨ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਗੌਰੀ ਖਾਨ ਦਾ ਪੂਰਾ ਨਾਂ ਗੌਰੀ ਛਿੱਬਰ ਸੀ। ਸ਼ਾਹਰੁਖ ਖਾਨ ਦੀ ਪਤਨੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਇਕ ਵੱਖਰੀ ਪਛਾਣ ਬਣਾਈ। ਉਹ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਕੋ-ਓਨਰ ਹੈ। ਸਾਲ 2004 'ਚ ਉਨ੍ਹਾਂ ਨੇ ਆਪਣੀ ਫਿਲਮ 'ਮੈ ਹੂੰ ਨਾ' ਪ੍ਰੋਡਿਊਸ ਕੀਤੀ ਸੀ।
ਸਾਲ 2012 'ਚ ਗੌਰੀ ਖਾਨ ਨੇ ਬਤੌਰ ਇੰਟੀਰੀਅਰ ਡਿਜ਼ਾਈਨਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੁੰਬਈ ਦੀ ਓਪਨਗਰੀ ਜੁਹੂ 'ਚ ਗੌਰੀ ਦਾ ਲਗਜ਼ਰੀ ਇੰਟੀਰੀਅਰ ਡਿਜ਼ਾਈਨ ਸਟੋਰ ਹੈ।
ਸ਼ਾਹਰੁਖ ਤੇ ਗੌਰੀ ਦੀ ਪਹਿਲੀ ਮੁਲਾਕਾਤ ਸਾਲ 1984 'ਚ ਇਕ ਆਮ ਦੋਸਤ ਵਜੋਂ ਪਾਰਟੀ 'ਚ ਹੋਈ ਸੀ। ਗੌਰੀ ਨੂੰ ਪਹਿਲੀ ਨਜ਼ਰ 'ਚ ਦੇਖ ਕੇ ਕਿੰਗ ਖਾਨ ਉਨ੍ਹਾਂ ਦੇ ਦੀਵਾਨੇ ਹੋ ਗਏ ਸਨ।
ਉਸ ਸਮੇਂ ਗੌਰੀ ਸਿਰਫ 14 ਸਾਲ ਦੀ ਸੀ। ਪਾਰਟੀ 'ਚ ਉਹ ਕਿਸੇ ਹੋਰ ਨਾਲ ਡਾਂਸ ਕਰ ਰਹੀ ਸੀ, ਜੋ ਸ਼ਾਹਰੁਖ ਨੂੰ ਬਿਲਕੁਲ ਪਸੰਦ ਨਾ ਆਇਆ। ਸ਼ੁਰੂਆਤ 'ਚ ਸ਼ਾਹਰੁਖ ਆਪਣੇ ਸ਼ਰਮੀਲੇ ਸੁਭਾਅ ਕਾਰਨ ਗੌਰੀ ਨੂੰ ਕੁਝ ਕਹਿ ਨਾ ਸਕੇ ਪਰ ਉਨ੍ਹਾਂ ਨੇ ਹਰ ਉਸ ਪਾਰਟੀ 'ਚ ਜਾਣਾ ਸ਼ੁਰੂ ਕਰ ਦਿੱਤਾ, ਜਿਥੇ ਗੌਰੀ ਦੇ ਆਉਣ ਦੀ ਉਮੀਦ ਹੁੰਦੀ ਸੀ।
ਕੁਝ ਸਮੇਂ ਬਾਅਦ ਸ਼ਾਹਰੁਖ ਨੇ ਹਿੰਮਤ ਕਰਕੇ ਗੌਰੀ ਦਾ ਫੋਨ ਨੰਬਰ ਲਿਆ ਕੇ ਫਿਰ ਦੋਵਾਂ 'ਚ ਗੱਲਬਾਤ ਹੋਣ ਲੱਗੀ। ਹੋਲੀ-ਹੋਲੀ ਦੋਵਾਂ ਦਾ ਪਿਆਰ ਪਰਵਾਨ ਚੜ੍ਹਿਆ। ਦੋਵਾਂ ਨੇ ਆਪਣੇ ਪਿਆਰ ਬਾਰੇ ਆਪਣੇ ਘਰਵਾਲਿਆਂ ਨੂੰ ਦੱਸਿਆ। ਹਾਲਾਂਕਿ ਸ਼ਾਹਰੁਖ ਖਾਨ ਦੇ ਮੁਸਲਿਮ ਹੋਣ ਕਾਰਨ ਗੌਰੀ ਦੇ ਘਰਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ।
ਦੋਵਾਂ ਨੇ ਇਕ-ਦੂਜੇ ਨੂੰ ਪਾਉਣ ਲਈ ਖੂਬ ਪਾਪੜ ਵੇਲੇ ਤੇ ਆਖਿਰਕਾਰ ਪਿਆਰ ਦੀ ਜਿੱਤ ਹੋਈ। ਸਾਲ 1991 'ਚ ਦੋਵੇਂ ਨੇ ਵਿਆਹ ਕਰਵਾ ਲਿਆ ਅਤੇ ਸੱਤ ਜਨਮਾਂ ਲਈ ਇਕ-ਦੂਜੇ ਦੇ ਹੋ ਗਏ।
Comments (0)
Facebook Comments (0)