ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ, ਜਾਣੋ ਹਾਲੇ ਵੀ ਕਿਉਂ ਨੇ ਹਸਪਤਾਲ 'ਚ ਭਰਤੀ

ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ, ਜਾਣੋ ਹਾਲੇ ਵੀ ਕਿਉਂ ਨੇ ਹਸਪਤਾਲ 'ਚ ਭਰਤੀ

ਮੁੰਬਈ (ਬਿਊਰੋ) : ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਹਾਲੇ ਵੀ ਹਸਪਤਾਲ 'ਚ ਦਾਖਲ ਹਨ। ਹਾਲਾਂਕਿ, ਉਨ੍ਹਾਂ ਦੀ ਸਿਹਤ 'ਚ ਪਹਿਲਾ ਨਾਲੋਂ ਬਹੁਤ ਸੁਧਾਰ ਹੋ ਗਿਆ ਹੈ। ਲਤਾ ਮੰਗੇਸ਼ਕਰ ਦੀ ਭਤੀਜੀ ਰਚਨਾ ਸ਼ਾਹ ਨੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਦਿੰਦਿਆ ਕਿਹਾ, ''ਉਹ ਕਾਫੀ ਹੱਦ ਤੱਕ ਪਹਿਲਾ ਨਾਲੋਂ ਠੀਕ ਹਨ। ਰਚਨਾ ਨੂੰ ਲਤਾ ਮੰਗੇਸ਼ਕਰ ਦੇ ਡਿਸਚਾਰਜ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਡਿਸਚਾਰਜ ਇਨ੍ਹਾਂ ਮਹੱਤਵਪੂਰਨ ਨਹੀਂ ਹੈ। ਸਭ ਤੋਂ ਜ਼ਰੂਰੀ ਉਨ੍ਹਾਂ ਦੀ ਸਿਹਤ। ਉਹ ਪਿਛਲੇ ਕੁਝ ਦਿਨਾਂ ਤੋਂ ਤੰਦਰੁਸਤ ਮਹਿਸੂਸ ਕਰ ਰਹੇ ਹਨ। ਅਗਲੇ 3-4 ਦਿਨਾਂ ਤੱਕ ਉਹ ਪੂਰੀ ਤਰ੍ਹਾਂ ਠੀਕ ਹੋ ਜਾਣਗੇ। ਉਨ੍ਹਾਂ ਦੀ ਸਿਹਤ ਹੁਣ ਸਥਿਰ ਹੈ ਅਤੇ ਉਹ ਲਗਾਤਾਰ ਸਿਹਤਮੰਦ ਹੋ ਰਹੇ ਹਨ।''

ਦੱਸ ਦਈਏ ਕਿ ਸਾਹ ਲੈਣ 'ਚ ਮੁਸ਼ਕਿਲ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਹਸਪਤਾਲ 'ਚ ਦਾਖਲ ਹੋਣ ਦੀ ਖਬਰ ਸੁਣਦਿਆਂ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸਲਾਮ ਲਈ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਰੇ ਸੈਲੇਬ੍ਰਿਟੀ ਨੇ ਵੀ ਲਤਾ ਮੰਗੇਸ਼ਕਰ ਦੀ ਜਲਦੀ ਠੀਕ ਹੋਣ ਲਈ ਅਰਦਾਸ ਕਰ ਰਹੇ ਸਨ।

ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਨੂੰ ਭਾਰਤ ਰਤਨ ਤੋਂ ਲੈ ਕੇ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਦਾਦਾ ਸਾਹਬ ਫਾਲਕੇ ਤੱਕ ਦੇ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਹੈ। ਲਤਾ ਮੰਗੇਸ਼ਕਰ ਨੇ ਕਈ ਦਹਾਕਿਆਂ ਤੋਂ ਫਿਲਮ ਇੰਡਸਟਰੀ 'ਚ ਆਪਣੀ ਆਵਾਜ਼ ਦਾ ਜਾਦੂ ਫੈਲਾਇਆ ਹੈ। 28 ਸਤੰਬਰ ਨੂੰ ਹੀ ਲਤਾ ਨੇ ਆਪਣਾ 90ਵਾਂ ਜਨਮਦਿਨ ਮਨਾਇਆ। ਉਨ੍ਹਾਂ ਨੂੰ 2001 'ਚ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।