ਸਿਹਤ ਵਿਭਾਗ ਦੀ ਟੀਮ ਵੱਲੋਂ ਡੇਹਰਾ ਸਾਹਿਬ ਵਿਖੇ ਲੋਕਾਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ।
Sat 9 Nov, 2024 0ਚੋਹਲਾ ਸਾਹਿਬ 9 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ, ਸਹਾਇਕ ਸਿਵਲ ਸਰਜਨ ਤਰਨ ਤਾਰਨ ਡਾਕਟਰ ਜਤਿੰਦਰ ਸਿੰਘ ਗਿੱਲ ,ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਦਾ ਕਰਦੇ ਹੋਏ ਡਾਕਟਰ ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਬਚਾਅ ਸਬੰਧੀ ਡੇਅਰਾ ਸਾਹਿਬ ਵਿਖੇ ਭਰਪੂਰ ਜਾਣਕਾਰੀ ਦਿੱਤੀ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਐਸ ਆਈ ਦੀਨ ਦਿਆਲ ਨੇ ਦੱਸਿਆ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਆਪਣੇ ਘਰਾਂ ਦੀਆਂ ਛੱਤਾਂ ਤੇ ਪਏ ਟੁੱਟੇ ਟਾਇਰਾਂ ਅਤੇ ਗਮਲਿਆਂ ਵਿੱਚ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਨਜਦੀਕ ਵੀ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ ਹੈ ਅਤੇ ਸਾਫ ਸਫਾਈ ਰੰਖਣਾ ਚਾਹੀਦਾ ਹੈ ਤਾਂ ਜੋ ਡੇਂਗੂ ਫੈਲਾਉਣ ਵਾਲੇ ਮੱਛਰ ਪੈਦਾ ਨਾ ਹੋ ਸਕਣ।ਇਸ ਸਮੇਂ ਹੈਲਥ ਵਰਕਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਜੇਕਰ ਤੁਹਾਨੂੰ ਤੇਜ਼ ਸਿਰ ਦਰਦ,ਤੇਜ਼ ਬੁਖਾਰ ਜਾਂ ਖਾਂਸੀ ਵਗੈਰਾ ਹੈ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਕੇ ਆਪਣੀ ਮੁਫਤ ਜਾਂਚ ਕਰਵਾਕੇ ਆਪਣਾ ਇਲਾਜ ਕਰਵਾਓ।ਉਹਨਾਂ ਦੱਸਿਆ ਕਿ ਮੱਛਰਾਂ ਤੋਂ ਬਚਾਅ ਲਈ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲਾਂ ਦੀ ਵਰਤੋਂ ਕਰੋ।ਇਸ ਸਮੇਂ ਡਾਕਟਰ ਤੇਰਾ ਸਿੰਘ,ਰਮਨਦੀਪ ਕੌਰ ਸਟਾਫ ਨਰਸ,ਗੁਰਮੀਤ ਕੌਰ ,ਸਟਾਫ ਨਰਸ ਕਵਲਜੀਤ ਕੌਰ,ਫਾਮਾਸਿਸਟ ਹਰਵਿੰਦਰ ਕੌਰ,ਜਸਵਿੰਦਰ ਸਿੰਘ ਤੇ ਆਸਾ ਵਰਕਰਜ਼ ਹਾਜਰ ਸਨ।
Comments (0)
Facebook Comments (0)