ਵਾਧੂ ਅਲਾਟ ਹੋਏ ਬੈਲਟ ਯੂਨਿਟ ਤੇ ਵੀ. ਵੀ. ਪੈਟ ਦੀ ਵਿਧਾਨ ਸਭਾ ਹਲਕਾ ਵਾਰ ਅਲਾਟਮੈਂਟ ਲਈ ਕੀਤੀ ਗਈ ਦੂਜੀ ਰੈਂਡੇਮਾਈਜੇਸ਼ਨ
Wed 15 May, 2019 0ਤਰਨ ਤਾਰਨ 15 ਮਈ :
ਤਰਨ ਤਾਰਨ ਜ਼ਿਲੇ੍ਹ `ਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਤਾਇਨਾਤ ਜਨਰਲ ਅਬਜ਼ਰਬਰ ਸ੍ਰੀ ਵਿਸ਼ਾਲ ਸੋਲੰਕੀ ਦੀ ਅਗਵਾਈ `ਚ ਜ਼ਿਲ੍ਹੇ ਨੰੁ ਵਾਧੂ ਅਲਾਟ ਹੋਏ ਬੈਲਟ ਯੂਨਿਟ ਤੇ ਵੀ. ਵੀ. ਪੈਟ ਦੀ ਵਿਧਾਨ ਸਭਾ ਹਲਕਾਵਾਰ ਵੰਡ ਕਰਨ ਲਈ ਦੂਜੀ ਸਪਲੀਮੈਂਟਰੀ ਰੈਂਡੇਮਾਈਜ਼ੇਸ਼ਨ ਕੀਤੀ ਗਈ।
ਇਸ ਰੈਂਡੇਮਾਈਜ਼ੇਸ਼ਨ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਦੀਪ ਸਿੰਘ ਧਾਲੀਵਾਲ, ਨੋਡਲ ਅਫ਼ਸਰ ਡਾ. ਬਾਜ਼ ਸਿੰਘ ਅਤੇ ਚੋਣ ਤਹਿਸੀਲਦਾਰ ਸ੍ਰੀ ਪਲਵਿੰਦਰ ਸਿੰਘ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਲਈ ਜ਼ਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ਵਿਚ 20 ਫੀਸਦੀ ਵਾਧੂ (ਰਿਜ਼ਰਵ) ਬੈਲਟਿੰਗ ਯੂਨਿਟ ਤੇ ਵੀ. ਵੀ. ਪੈਟ ਸਪਲਾਈ ਕੀਤਾ ਜਾਣਾ ਹੈ।ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ `ਚ 878 ਪੋਲਿੰਗ ਬੂਥ ਬਣਾਏ ਗਏ ਹਨ, ਜਿਨਾਂ `ਤੇ ਇਸ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀ ਵੀ ਪੈਟ ਨੂੰ ਵੀ ਜੋੜਿਆ ਜਾਣਾ ਹੈ।
Comments (0)
Facebook Comments (0)