ਕੈਂਸਰ ਜਾਗਰੂਕਤਾ ਕੈਂਪ ਵਿੱਚ ਲੋਕਾਂ ਨੂੰ ਕੈਂਸਰ ਦੇ ਲੱਛਣਾਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ।
Fri 8 Nov, 2024 0ਚੋਹਲਾ ਸਾਹਿਬ 8 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਅਤੇ ਸਹਾਇਕ ਸਿਵਲ ਸਰਜਨ ਤਰਨ ਤਾਰਨ ਡਾਕਟਰ ਜਤਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੇ ਟੀਮ ਵੱਲੋਂ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਸਮੇਂ ਹਾਜਰੀਨ ਨੂੰ ਸੰਬੋਧਨ ਕਰਦਿਆਂ ਬੀ ਈ ਈ ਬਲਰਾਜ ਸਿੰਘ ,ਐਸ ਆਈ ਸਤਨਾਮ ਸਿੰਘ, ਐਸ ਆਈ ਬਿਕਰਮਜੀਤ ਸਿੰਘ,ਐਸ ਆਈ ਅੰਗਰੇਜ਼ ਸਿੰਘ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਗੰਭੀਰ ਬਿਮਾਰੀਆਂ ਦੇ ਕੁਝ ਚੇਤਾਨਵੀ ਲੱਛਣ ਜੋ ਕੈਂਸਰ ਦਾ ਵੀ ਸੰਕੇਤ ਹੋ ਸਕਦੇ ਹਨ ਜਿਵੇਂ ਛਾਤੀ ਦੁੱਧ ਵਿੱਚ ਗਟੋਲੀ,ਗੰਢ ਦਾ ਹੋਣਾ ਹਾਲ ਹੀ ਵਿੱਚ ਨਿਪਲ ਦਾ ਅੰਦਰ ਧੱਸਣਾ,ਨਿਪਲ ਵਿੱਚੋਂ ਖੂਨ ਮਿਿਲਆ ਮਵਾਦ ਵਗਣਾ, ਸੰਭੋਗ ਤੋਂ ਬਾਅਦ ਖੂਨ ਵਗਣਾ,ਗੁਪਤ ਅੰਗ ਵਿੱਚੋਂ ਪੀਕ ਵਗਣਾ,ਮਾਹਾਵਾਰੀ ਦੌਰਾਨ ਬੇਹੱਦ ਖੂਨ ਪੈਣਾ, ਮਾਹਾਵਾਰੀ ਦੇ ਵਿੱਚ ਵਿਚਾਲੇ ਖੂਨ ਪੈਣਾ,ਸੰਭੋਗ ਵੇਲੇ ਦਰਦ,ਮੰੂਹ ,ਮਸੂੜੇ,ਤਾਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖਮ,ਪੁਰਾਣੇ ਜਖਮ ਵਿੱਚੋਂ ਖੂਨ ਵਗਣਾ,ਜੀਭ ਤੇ ਗਟੋਲੀ, ਗੰਢ, ਭੋਜਨ ਨਿਗਲਣ ਵਿੱਚ ਥੋੜ੍ਹੇ ਸਮੇਂ ਤੋਂ ਰੁਕਾਵਟ,ਆਵਾਜ ਦਾ ਲੰਮੇ ਸਮੇਂ ਲਈ ਬੈਠ,ਬਦਲ ਜਾਣਾ,ਲਗਾਤਾਰ ਲੰਮੀ ਖਾਂਸੀ ਆਉਣਾ ਅਤੇ ਬਲਗਮ ਵਿੱਚ ਖੂਨ ਦਾ ਵਗਣਾ,ਪੇਟ ਵਿੱਚ ਗੋਲੇ ਨਾਲ ਭੁੱਖ ਤੇ ਵਜਨ ਘਟਣ ਦੇ ਨਾਲ ਨਾਲ ਖਾਰਬਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ,ਟੱਟੀ ਵਿੱਚ ਬਿਨਾ ਦਰਦ ਖੂਨ ਆਉਣਾ,ਬਿਨਾਂ ਕਾਰਣ ਇੱਕ ਲਖਤ ਵਜਨ ਘੱਟ ਜਾਣਾ,ਖੂਨ ਦੀ ਕਮੀ ਹੋਣਾ,ਕਿਸੇ ਕੁਦਰਤੀ ਛੇਦ ਵਿੱਚੋਂ ਬਿਨਾਂ ਵਜਾਰ ਖੂਨ ਵਗਣਾ, ਬਿਨਾਂ ਵਜਾਾਹ ਤਿੰਨ ਮਹੀਨਿਆਂ ਤੋਂ ਵੱਧ ਬੁਖਾਰ ਹੋਣਾ ਜੇਕਰ ਇਹਨਾਂ ਵਿੱਚੋਂ ਕੋਈ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਕੋਲੋ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਦੀ ਪਛਾਣ ਕਰਕੇ ਤੁਰੰਤ ਇਲਾਜ ਆਰੰਭ ਕੀਤਾ ਜਾ ਸਕੇ।ਇਸ ਸਮੇਂ ਹੈਲਥ ਵਰਕਰ ਕਵਲਜੀਤ ਸਿੰਘ,ਸਰਵਣ ਸਿੰਘ ਬਰੀਡਿੰਗ ਚੈਕਰ,ਏ ਐਨ ਐਮ ਜਸਪ੍ਰੀਤ ਕੌਰ,ਹਰਗੁਨ ਕੌਰ ਆਦਿ ਹਾਜਰ ਸਨ।
Comments (0)
Facebook Comments (0)