
ਭੂਮੀ ਪੇਂਡਨੇਕਰ ਕਰੇਗੀ ਫਿਲਮ 'ਪਤੀ ਪਤਨੀ ਔਰ ਵੋ' 'ਚ ਅਹਿਮ ਕਿਰਦਾਰ
Wed 26 Jun, 2019 0
ਮੁੰਬਈ(ਬਿਊਰੋ)— ਭੂਮੀ ਪੇਂਡਨੇਕਰ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਭੂਮੀ ਜਲਦ ਹੀ ਆਪਣੀ ਨਵੀਂ ਫਿਲਮ 'ਪਤੀ ਪਤਨੀ ਔਰ ਵੋ' 'ਚ ਅਹਿਮ ਕਿਰਦਾਰ ਨਿਭਾਉਣ ਵਾਲੀ ਹੈ। ਫਿਲਮ 'ਚ ਉਹ ਸ਼ਹਿਰ ਦੀ ਜਵਾਨ ਲੜਕੀ ਦਾ ਕਿਰਦਾਰ ਨਿਭਾਏਗੀ। ਭੂਮੀ ਨੇ ਇਕ ਬਿਆਨ 'ਚ ਕਿਹਾ,'ਪਤੀ ਪਤਨੀ ਔਰ ਵੋ' 'ਚ ਮੈਂ ਜੋ ਕਿਰਦਾਰ ਨਿਭਾਅ ਰਹੀ ਹਾਂ, ਉਹ ਅਸਲ ਜ਼ਿੰਦਗੀ 'ਚ ਮੈਂ ਜੋ ਹਾਂ ਉਸ ਦੇ ਬੇਹੱਦ ਕਰੀਬ ਹੈ। ਲੋਕਾਂ 'ਤੇ ਉਸ ਦਾ ਪ੍ਰਭਾਵ ਰਹੇਗਾ।'''
ਭੂਮੀ ਨੇ ਅੱਗੇ ਕਿਹਾ,''ਉਹ ਇਕ ਜਵਾਨ ਲੜਕੀ ਹੈ ਤੇ ਜ਼ਿੰਦਗੀ 'ਚ ਕੁਝ ਵੱਡਾ ਕਰਨਾ ਚਾਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਮੈਂ ਅਸਲ ਜ਼ਿੰਦਗੀ 'ਚ ਕਿਵੇਂ ਹਾਂ, ਇਹ ਲੋਕਾਂ ਨੂੰ ਪਹਿਲੀ ਵਾਰ ਦੇਖਣ ਨੂੰ ਮਿਲੇਗਾ।''
ਫਿਲਮ ਨੂੰ ਮੁਦੱਸਰ ਅਜੀਜ ਡਾਇਰੈਕਟ ਕਰ ਰਹੇ ਹਨ ਤੇ ਇਸ ਨੂੰ ਭੂਸ਼ਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ। ਫਿਲਮ 'ਚ ਭੂਮੀ ਨਾਲ ਕਾਰਤਿਕ ਆਰਿਅਨ ਤੇ ਅਨਨਿਆ ਪਾਂਡੇ ਵੀ ਹਨ।
Comments (0)
Facebook Comments (0)