ਸ੍ਰੀ ਮੁਕਤਸਰ ਸਾਹਿਬ ਜੇਲ ਵਿਚ ਕੈਦੀ ਵਲੋਂ ਖੁਦਕੁਸ਼ੀ
Mon 15 Jul, 2019 0ਸ੍ਰੀ ਮੁਕਤਸਰ ਸਾਹਿਬ :
ਸ਼੍ਰੀ ਮੁਕਤਸਰ ਦੇ ਜ਼ਿਲਾ ਸੁਧਾਰ ਘਰ ਵਿਚ ਇਕ ਕੈਦੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਬਰ-ਜਨਾਹ ਦੇ ਕੇਸ ਵਿਚ ਜੇਲ ਵਿਚ ਹਵਾਲਾਤੀ ਵਜੋਂ ਬੰਦ ਮਾਸਟਰ ਤਰਲੋਚਨ ਸਿੰਘ ਨਾਂਅ ਦੇ ਕੈਦੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ ਨੇ ਦੱਸਿਆ ਕਿ ਅੱਜ ਸਵੇਰੇ ਜੇਲ ਵਿਚ ਹਵਾਲਾਤੀ ਤਰਲੋਚਨ ਸਿੰਘ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਪੇਸ਼ੇ ਵਜੋਂ ਅਧਿਆਪਕ ਰਹੇ ਤਰਲੋਚਨ ਸਿੰਘ ਜੇਲ ਵਿਚ ਵੀ ਕੈਦੀਆਂ ਨੂੰ ਪੜਾਉਂਦਾ ਸੀ। ਅੱਜ ਉਹ ਕਲਾਸ ਰੂਮ ਵਿਚ 10 ਮਿੰਟ ਪਹਿਲਾਂ ਆਇਆ ਅਤੇ ਉਸ ਨੇ ਪਰਨਾ ਜੰਗਲੇ ਨਾਲ ਬੰਨ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਉਸ ਦੀ ਜੇਬ ਵਿਚੋਂ ਇਕ ਖੁਦਕੁਸ਼ੀ ਨੋਟ ਵੀ ਮਿਲਿਆ, ਜਿਸ ਵਿਚ ਉਸ ਨੇ ਲਿਖਿਆ ਕਿ ਉਸ ਨੂੰ ਜੇਲ ਪ੍ਰਬੰਧਾਂ ਅਤੇ ਪੁਲਿਸ ਤੋਂ ਕੋਈ ਪ੍ਰੇਸ਼ਾਨੀ ਨਹੀ, ਪਰ ਉਹ ਜਬਰ ਜਨਾਹ ਦੇ ਲੱਗੇ ਦੋਸ਼ਾਂ ਤੋਂ ਬੇਹੱਦ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Comments (0)
Facebook Comments (0)