ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਅੱਖਾ ਦਾ ਫ੍ਰੀ ਕੈਂਪ ਲਗਾਇਆ ਗਿਆ।
Thu 11 Apr, 2024 01155 ਤੋ ਵੱਧ ਲੋਕਾਂ ਨੇ ਇਸ ਕੈਂਪ ਦਾ ਲਿਆ ਲਾਭ
255 ਤੋਂ ਵੱਧ ਮਰੀਜਾਂ ਦੇ ਕਰਵਾਏ ਜਾਣਗੇ ਅਪਰੇਸ਼ਨ : ਦਿਲਬਾਗ ਸਿੰਘ ਯੋਧਾ
ਚੋਹਲਾ ਸਾਹਿਬ 11 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜੋਂ ਕਿ ਹਮੇਸ਼ਾ ਲੋੜਵੰਦ ਤੇ ਬੇਸਹਾਰਾ ਲੋਕਾਂ ਦੀ ਵਰਦਾਨ ਸਾਬਿਤ ਹੋਈ ਹੈ ਜਿਸਤੇ ਚਲਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਇਕ ਹੋਰ ਗਰੀਬ ਲੋਕ ਭਲਾਈ ਪਹਿਲ ਕਦਮੀ ਕਰਦਿਆਂ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਸਰਦਾਰ ਜੱਸਾ ਸਿੰਘ ਜੀ ਸੰਧੂ ਆਲ ਇੰਡੀਆ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਤੇ ਤਰਨ ਤਾਰਨ ਜਿਲਾ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਯੋਧਾ ਦੀ ਅਗਵਾਈ ਹੇਠ ਮੁਫ਼ਤ ਅੱਖਾ ਦੀ ਚੈਕਅਪ ਦਾ ਫ੍ਰੀ ਕੈਂਪ ਰਾਮਗੜੀਆ ਬੁੰਗਾ ਵਿਖੇ ਲਗਾਇਆ ਗਿਆ। ਜਿਸ ਯੋਧਾ ਨੇ ਕਿਹਾ ਵਿਸ਼ੇਸ਼ ਤੌਰ ਤੇ ਪਹੁੰਚੇ ਮਾਨਯੋਗ ਸੈਸ਼ਨ ਜੱਜ ਮੈਡਮ ਪ੍ਰੀਆ ਸੂਦ ਨਾਲ ਸੀਜੀਐਮ ਜੱਜ ਪ੍ਰੀਤਮਾ ਅਰੋੜਾ ਸਾਹਿਬ ਜੀ ਨਾਲ ਐਸਡੀਐਮ ਆਈਏਐਸ ਸਿਮਰਨਦੀਪ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਕਿ ਵਿਚ 1155 ਤੋ ਵੱਧ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਤੇ 255 ਤੋ ਵੱਧ ਮਰੀਜਾ ਉਹ ਪਏ ਗਏ ਜਿੰਨਾ ਦਾ ਅਪਰੇਸ਼ਨ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਦਿਲਬਾਗ ਸਿੰਘ ਯੋਧਾ ਨੇ ਕਿਹਾ ਕਿ ਬਹੁਤ ਸਾਰੇ ਉਹ ਲੋਕ ਹਨ ਜਿਨ੍ਹਾਂ ਨੂੰ ਅੱਖਾ ਤੋ ਦਿਖਾਈ ਨਹੀਂ ਦਿੰਦਾ ਤੇ ਬਹੁਤ ਸਾਰੇ ਉਹ ਵੀ ਲੋਕ ਹਨ ਜਿਨ੍ਹਾਂ ਦੀਆ ਅੱਖਾਂ ਖਰਾਬ ਹਨ ਉਹਨਾਂ ਲੋਕਾਂ ਸਹਾਇਤਾ ਤੇ ਇਲਾਜ ਨੂੰ ਦੇਖਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅੰਮ੍ਰਿਤਸਰ ਦੇ ਮਸ਼ਹੂਰ ਅੱਖਾ ਦੇ ਸਪੈਸ਼ਲਿਸਟ ਡਾਕਟਰ ਸ਼ਕੀਨ ਦੇ ਸਹਿਯੋਗ ਨਾਲ ਮੁਫ਼ਤ ਕੈਂਪ ਲਗਾਇਆ ਗਿਆ।ਜਿਸ ਵਿਚ ਫਰੀ ਅੱਖਾ ਦਾ ਚੈੱਕ ਅੱਪ ਕੀਤਾ ਗਿਆ ਤੇ ਨਾਲ ਹੀ ਮੁਫ਼ਤ ਦਵਾਈਆਂ ਤੇ ਮੁਫ਼ਤ ਐਨਕਾ ਵੀ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਇਸ ਕੈਂਪ ਦੌਰਾਨ ਬਹੁਤ ਸਾਰੇ ਅਜਿਹੇ ਮਰੀਜ਼ ਪਾਏ ਗਏ ਜਿਨਾਂ ਦੀਆ ਅੱਖਾਂ ਦਾ ਅਪਰੇਸ਼ਨ ਹੋਣਾ ਹੈ ਤੇ ਉਹਨਾਂ ਦਾ ਵੀ ਅਪਰੇਸ਼ਨ ਫਰੀ ਕੀਤਾ ਜਾਵੇਗਾ ਕੈਂਪ ਚ ਆਏ ਲੋਕਾਂ ਦੇ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਤਾਂ ਜੋਂ ਗਰਮੀ ਦੇ ਮੌਸਮ ਚ ਕਿਸੇ ਨੂੰ ਕਿਸੇ ਤਰਾ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਵੀ ਸੁਖਵੰਤ ਸਿੰਘ ਧਾਮੀ, ਕੁਲਰਜਬੀਰ ਸਿੰਘ, ਕੁਲਵਿੰਦਰ ਸਿੰਘ ਪਿੰਕਾ, ਮਾਸਟਰ ਗੁਲਾਬ ਸਿੰਘ, ਰਾਜਬੀਰ ਸਿੰਘ ਸੰਧੂ, ਗੁਰਵਿੰਦਰ ਸਿੰਘ ਲਾਡੀ ਐਡਵੋਕੇਟ ਸ਼ਰਨਪਾਲ ਸਿੰਘ, ਮਨਿੰਦਰ ਸਿੰਘ ਰਾਜੂ ਹਰਜੀਤ ਸਿੰਘ ਸੁਖਵਿੰਦਰ ਸਿੰਘ ਨਾਮਧਾਰੀ ਧਰਮਿੰਦਰ ਸਿੰਘ ਬੋਗੀ ਉਜਵਲਪ੍ਰੀਤੇ ਸਿੰਘ ਹਨੀ ਬਲਰਾਜ ਸਿੰਘ ਚਾਵਲਾ, ਕੇਵਲ ਸਿੰਘ ਈਐਸਆਈ ਸਾਬਕਾ ਵਿੱਕੀ, ਮੁਖਰਾਮ ਸਿੰਘ ਮੁਖਾ ਗਗਨਦੀਪ ਸਿੰਘ ਰਿੰਪੂ ਹਰਵਿੰਦਰ ਸਿੰਘ,ਗੋਗੂ ਬਲਵਿੰਦਰ ਕੌਰ ਕਲਿਆਣ ਨਰਿੰਦਰ ਸਿੰਘ, ਗੁਰਮੀਤ ਸਿੰਘ ਆਦਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਮੂਹ ਅਹੁਦੇਾਰਾਂ ਤੇ ਮੈਬਰਾਂ ਨੇ ਬਾਖੂਬੀ ਨਾਲ ਸੇਵਾ ਨਿਭਾਈ।
Comments (0)
Facebook Comments (0)