ਚੰਡੀਗੜ੍ਹ ਤੋਂ ਹੈਦਰਾਬਾਦ ਲਈ ਸਿੱਧੀ ਉਡਾਨ 14 ਅਗਸਤ ਤੋਂ ਸ਼ੁਰੂ
Sat 20 Jul, 2019 0ਚੰਡੀਗੜ੍ਹ :
ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਤੋਂ ਭਾਵੇਂ ਹੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ 4 ਸਾਲ ਪਹਿਲਾਂ ਹੋਇਆ ਹੋਵੇ ਪਰ ਅਜੇ ਵੀ ਏਅਰਲਾਈਨਜ਼ ਕੰਪਨੀਆਂ ਇੰਟਰਨੈਸ਼ਨਲ ਫਲਾਈਟਸ ਦੀ ਥਾਂ ਡੋਮੈਸਟਿਕ ਫਲਾਈਟਸ ਸ਼ੁਰੂ ਕਰਨ 'ਤੇ ਜ਼ਿਆਦਾ ਫੋਕਸ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ 4 ਸਾਲਾਂ ਵਿਚ ਸਿਰਫ ਦੋ ਹੀ ਇੰਟਰਨੈਸ਼ਨਲ ਫਲਾਈਟਸ ਦਾ ਡਾਟਾ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਵਧਿਆ ਹੈ।
ਇਸ ਕੜੀ ਵਿਚ ਗੋ ਏਅਰ ਏਅਰਲਾਈਨਜ਼ ਵਲੋਂ ਚੰਡੀਗੜ੍ਹ-ਹੈਦਰਾਬਾਦ ਲਈ ਸਿੱਧੀ ਫਲਾਈਟਸ 14 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਅਜਿਹੇ ਵਿਚ ਏਅਰਲਾਈਨਜ਼ ਕੰਪਨੀ ਵਲੋਂ ਇਸ ਫਲਾਈਟ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਪਹਿਰ 11 ਵਜੇ ਉਡਾਣ ਭਰੇਗੀ।
Comments (0)
Facebook Comments (0)