ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਖੇ ‘ਰੈੱਡ ਆਰਟ’ ਵੱਲੋ ਨੁੱਕੜ ਨਾਟਕ ਦੀ ਪੇਸ਼ਕਾਰੀ।

ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਖੇ ‘ਰੈੱਡ ਆਰਟ’ ਵੱਲੋ ਨੁੱਕੜ ਨਾਟਕ ਦੀ ਪੇਸ਼ਕਾਰੀ।


ਰਾਕੇਸ਼ ਬਾਵਾ,ਪਰਮਿੰਦਰ ਚੋਹਲਾ

ਚੋਹਲਾ ਸਾਹਿਬ 20 ਨਵੰਬਰ  2019 
ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ‘ਰੈੱਡ  ਆਰਟ’ ਪੰਜਾਬ ਵੱਲੋ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇੱਸ ਵਿੱਚ ਨਾਟਕ ‘ਵਹਿੰਗੀ’ ਰਾਹੀ ਵਿਦਿਆਰਥੀ ਵਰਗ ਨੂੰ ਚੰਗਾ ਜੀਵਨ ਜਿਊਣ, ਵਿਦਿਆਰਥੀ ਜੀਵਨ ਵਿੱਚ ਅਧਿਆਪਕ ਦੀ ਅਹਿਮੀਅਤ ਤੇ ਉਹਨਾਂ ਵੱਲੋ ਮਿਲੀ ਯੋਗ ਅਗਵਾਹੀ ਵਿੱਚ ਚੱਲਣਾ ਆਦਿ ਵਿਸ਼ੇ ਨੂੰ ਸਮਝਾਇਆ ਗਿਆ।ਇਸ ਰਾਹੀ ਵਿਦਿਆਰਥੀਆ ਨੂੰ ਉਚੇਰੀ ਵਿੱਦਿਆ ਹਾਸਿਲ ਕਰਕੇ ਮਾਪਿਆ ਦੇ ਸੁ੍ਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ, ਅਧਿਆਪਕ ਸਾਹਿਬਾਨ ਅਤੇ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੇ ਇਸ ਵਿੱਚ ਸਮੂਲੀਅਤ ਕੀਤੀ। ਅਖੀਰ ਤੇ ਪਿ੍ਰੰਸੀਪਲ ਸਾਹਿਬ ਜੀ ਨੇ ਇਸ ਨਾਟਕ ਦੀ ਸੁਲਾਘਾ ਕੀਤੀ ਕਿ ਇਹੋ ਜਿਹੀ ਯੋਗ ਅਗਵਾਈ ਸਦਕਾ ਵਿਦਿਆਰਥੀ ਜੀਵਨ ਵਿੱਚ ਕਾਮਯਾਬੀ ਹਾਸਿਲ ਕਰ ਸਕਦੇ ਹਨ।