ਪਿੰਡ ਕੰਬੋ ਢਾਏ ਵਾਲਾ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਨਵੇਂ ਯੂਨਿਟ ਦਾ ਗਠਨ ਹੋਇਆ।

ਪਿੰਡ ਕੰਬੋ ਢਾਏ ਵਾਲਾ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਨਵੇਂ ਯੂਨਿਟ ਦਾ ਗਠਨ ਹੋਇਆ।

ਚੋਹਲਾ ਸਾਹਿਬ 25 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕ ਪਿੰਡ ਕੰਬੋ ਢਾਏ ਵਾਲਾ ਵਿਖੇ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਇੱਕ ਭਰਵਾਂ ਇੱਕਠ ਹੋਇਆ ਜਿਸ ਵਿੱਚ ਜਮਹੂਰੀ ਕਿਸਾਨ ਸਭਾ ਦੇ ਨਵੇਂ ਯੂਨਿਟ ਦੀ ਚੋਣ ਕੀਤੀ ਗਈ।ਇਸ ਵਿੱਚ ਜਸਬੀਰ ਸਿੰਘ ਬੱਬਾ ਪ੍ਰਧਾਨ,ਸ਼ਮਸ਼ੇਰ ਸਿੰਘ ਮੀਤ ਪ੍ਰਧਾਨ,ਦਵਿੰਦਰ ਸਿੰਘ ਸਕੱਤਰ,ਜਗਦੇਵ ਸਿੰਘ ਸਹਾਇਕ ਸਕੱਤਰ,ਸੰਗਾਰਾ ਸਿੰਘ ਉੱਪਲ ਕੈਸ਼ੀਅਰ,ਕਸ਼ਮੀਰ ਸਿੰਘ ਨੰਬਰਦਾਰ ਪ੍ਰੈਸ ਤੇ ਪ੍ਰਚਾਰ ਸਕੱਤਰ,ਗੁਲਵਿੰਦਰ ਸਿੰਘ ਮੀਤ ਪ੍ਰਧਾਨ,ਜਗਤਾਰ ਸਿੰਘ ਡੀਪੂ ਵਾਲੇ ਸਹਾਇਕ ਸਕੱਤਰ ਸਰਬ ਸੰਮਤੀ ਨਾਲ ਚੁਣੇ ਗਏ।ਇਹ ਚੋਣ ਜਮਹੂਰੀ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਮਨਜੀਤ ਸਿੰਘ ਬੱਗੂ ਦੀ ਨਿਗਰਾਨੀ ਹੇਠ ਕੀਤੀ ਗਈ।ਇਸ ਸਮੇਂ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਪ੍ਰਗਟ ਸਿੰਘ ਜਾਮਾਰਾਏ ਨੇ ਮੋਦੀ ਸਰਦਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਜਿੱਥੇ ਕਿਸਾਨ ਦੀ ਜਮੀਨ ਦੀ ਰਾਖੀ ਦਾ ਸਵਾਲ ਹੈ ਉਥੇ ਦੇਸ਼ ਨੂੰ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਵੀ ਸਵਾਲ ਹੈ।ਉਨਾਂ ਕਿਹਾ ਕਿ ਅੱਜ ਕੰਬੋ ਢਾਏ ਵਾਲਾ ਵਿੱਚ ਜਮਹੂਰੀ ਕਿਸਾਨ ਸਭਾ ਦਾ ਯੂਨਿਟ ਸਰਪੰਚ ਜਗਤਾਰ ਸਿੰਘ ਉੱਪਲ ਦੀ ਪ੍ਰੇਰਣਾ ਸਦਕਾ ਹੀ ਬਣਿਆ ਹੈ।ਇਸ ਸਮੇਂ ਮਨਜੀਤ ਸਿੰਘ ਬੱਗੂ ਅਤੇ ਜਗਤਾਰ ੰਿਸਘ ਉੱਪਲ ਨੇ ਕਿਹਾ ਕਿ ਅੱਜ ਕਾਰਪੋਰੇਟ ਘਰਾਣੇ ਦੇਸ਼ ਦੀ ਸਾਰੀ ਪੰੰੂਜੀ ਆਪਣੇ ਕਬਜੇ ਵਿੱਚ ਕਰ ਲੈਣਾ ਚਾਹੁੰਦੇ ਹਨ।ਜਿਥੇ ਕਿਸਾਨ ਦੀ ਜਮੀਨ ਬਚਾਉਣ ਦਾ ਸਵਾਲ ਹੈ ਉਥੇ ਕਿਸਾਨ ਦੀਆਂ ਫਸਲਾਂ ਦਾ ਲਾਹੇਵੰਦ ਭਾਅ ਤੇ ਖ੍ਰੀਦ ਯਕੀਨੀ ਬਣਾਉਣੀ ਹੈ।ਇਸ ਸਮੇਂ ਮਾਸਟਰ ਹਰਭਜਨ ਸਿੰਘ,ਮਾਸਟਰ ਸੁਖਦੇਵ ਸਿੰਘ ਮਰਹਾਣਾ,ਜਗੀਰ ਸਿੰਘ ਗੰਡੀਵਿੰਡ ਨੇ ਵੀ ਸੰਬੋਧਨ ਕੀਤਾ।ਇਸ ਮਸੇਂ ਸੁਰਜੀਤ ਸਿੰਘ ,ਦਵਿੰਦਰ ਸਿੰਘ,ਮੁਖਤਿਆਰ ਸਿੰਘ,ਸੁਖਵਿੰਦਰ ਸਿੰਘ,ਨਿਸ਼ਾਨ ਸਿੰਘ,ਮੁਖਤਾਰ ਸਿੰਘ,ਸੁਖਵਿੰਦਰ ਸਿੰਘ,ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।