ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਸੋਲਰ ਕੰਪਨੀ ਦਾ ਉਦਘਾਟਨ ਕੀਤਾ ਗਿਆ।

ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਸੋਲਰ ਕੰਪਨੀ ਦਾ ਉਦਘਾਟਨ ਕੀਤਾ ਗਿਆ।

ਚੋਹਲਾ ਸਾਹਿਬ, 24 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)  
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਇਹਨੀਂ ਦਿਨੀਂ ਮਹਾਰਾਸ਼ਟਰ ਵਿਚ ਗੁਰਮਤਿ ਪ੍ਰਚਾਰ ਫੇਰੀ ਚਲ ਰਹੀ ਹੈ। ਅੱਜ ਸੁਗਾਟੋ ਇੰਫਰਾ ਪ੍ਰਾ। ਲਿ। ਕੰਪਨੀ ਦੇ ਮਾਲਕ ਹੇਮੰਤ ਸਿਰੀਗੀ ਜੀ ਵਲੋਂ ਨਵੀਂ ਫੈਕਟਰੀ ਚਾਲੂ ਕਰਨ ਵੇਲੇ ਅਰਦਾਸ ਸਮਾਗਮ ਉਲਿਿਕਆ ਗਿਆ ਸੀ, ਜਿਸ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ ਅਤੇ ਅਰਦਾਸ ਕਰਕੇ ਫੈਕਟਰੀ ਦਾ ਉਦਘਾਟਨ ਕੀਤਾ। ਇਸ ਮੌਕੇ ਸ: ਜੋਗਿੰਦਰ ਸਿੰਘ ਖ਼ਾਲਸਾ, ਸੇਠ ਜੈਮਲ ਸਿੰਘ ਮੁੰਬਈ, ਹਰਭਜਨ ਸਿੰਘ (ਐਸ।ਜੀ।ਪੀ।ਸੀ।), ਮਨਜਿੰਦਰ ਸਿੰਘ ਅਰੋਲੀ, ਭਾਈ ਬਲਦੇਵ ਸਿੰਘ ਹੈੱਡ ਗ੍ਰੰਥੀ, ਹਰਬੰਸ ਸਿੰਘ ਮੁੰਬਈ, ਅਮਰ ਸਿੰਘ ਮੁੰਬਈ, ਸੇਠ ਪ੍ਰਭਜੋਤ ਸਿੰਘ ਏ।ਬੀ।ਟੀ।ਸੀ।, ਸੇਠ ਸ਼ਿੰਦਾ ਸਿੰਘ ਏ।ਬੀ।ਟੀ।ਸੀ ਅਤੇ ਕਈ ਹੋਰ ਪਤਵੰਤੇ ਹਾਜ਼ਰ ਸਨ । ਇਸ ਮੌਕੇ ਸੰਗਤਾਂ ਦੇ ਇਕੱਠ ਵਿਚ ਬੋਲਦਿਆਂ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਆਖਿਆ, ੌਏਕਤਾ ਬਹੁਤ ਵੱਡੀ ਸ਼ਕਤੀ ਹੈ। ਸੰਗਤ ਵਿਚ ਰੱਬ ਆਪ ਹਾਜ਼ਰ ਹੁੰਦਾ ਹੈ। ਸਾਲ 2023 ਵਿਚ ਹੜ੍ਹਾ ਦੌਰਾਨ ਟੁੱਟੇ ਦਰਿਆਵਾਂ ਦੇ ਬੰਨ੍ਹਾਂ ਦੀਆਂ ਸਾਰੀਆਂ ਸੇਵਾਵਾਂ ਸੰਗਤ ਦੇ ਸਹਿਯੋਗ ਤੇ ਏਕਤਾ ਨਾਲ ਹੀ ਸੰਪੂਰਨ ਹੋਈਆਂ ਹਨ। ਸਾਨੂੰ ਗੁਰੂ ਸਾਹਿਬ ਨੇ ਇੱਕਜੁੱਟ ਰਹਿਣ ਦਾ ਉਪਦੇਸ਼ ਕੀਤਾ ਹੈ। ਗੁਰਵਾਕ ਹੈ, “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (ਪੰ।੬੪੬) ਸਾਨੂੰ ਇੱਕ ਸ਼ਬਦ ਗੁਰੂ ਦੇ ਲੜ ਲੱਗ ਕੇ ਇਕਮਿਕ ਰਹਿਣਾ ਚਾਹੀਦਾ ਹੈ। ਇਧਰ-ਉਧਰ ਨਹੀਂ ਭਟਕਣਾ ਚਾਹੀਦਾ। ਅਸੀਂ ਅਰਦਾਸ ਕਰਦੇ ਹਾਂ, ਸਰਬੱਤ ਸੰਗਤ ਨੂੰ ਅਕਾਲ ਪੁਰਖ ਵਾਹਿਗੁਰੂ ਖੁਸ਼ੀਆਂ ਬਖਸ਼ੇ।”